ਜੌਰਡਨ ਸੰਧੂ ਨੇ ਜਨਮ ਦਿਨ 'ਤੇ ਵਧਾਈ ਦੇਣ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 

By  Shaminder July 12th 2019 11:04 AM -- Updated: July 12th 2019 11:08 AM

ਜੌਰਡਨ ਸੰਧੂ ਨੇ ਆਪਣੇ ਜਨਮ ਦਿਨ 'ਤੇ ਆਪਣੇ ਫੈਨਸ ਵੱਲੋਂ ਦਿੱਤੀਆਂ ਵਧਾਈਆਂ 'ਤੇ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।ਉਨ੍ਹਾਂ ਨੇ ਆਪਣੇ ਫੈਨਸ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ "Thankyou All For Your Bday Wishes nd Making Me Feel Special I feel Blessed to Have U All "

ਹੋਰ ਵੇਖੋ:ਜੌਰਡਨ ਸੰਧੂ ਵੱਲੋਂ ਗਾਇਆ ‘ਮੁੰਡਾ ਹੀ ਚਾਹੀਦਾ’ ਫ਼ਿਲਮ ਦਾ ਗੀਤ ‘ਜੱਟਾਂ ਦੇ ਦਿਮਾਗ ਘੁੰਮ ਗਏ’ ਆ ਰਿਹਾ ਹੈ ਸਭ ਨੂੰ ਪਸੰਦ

https://www.instagram.com/p/BzzLL4oh50J/

ਜੌਰਡਨ ਸੰਧੂ ਇੱਕ ਭਾਰਤੀ-ਪੰਜਾਬੀ ਗਾਇਕ ਅਤੇ ਅਦਾਕਾਰ ਹਨ ਉਹ ਆਪਣੇ ਗੀਤ ਤੀਜੇ ਵੀਕ ਨਾਲ ਕਾਫੀ ਮਸ਼ਹੂਰ ਹੋਏ ਹਨ । ਇਸ ਤੋਂ ਇਲਾਵਾ ਮੁੱਛ ਰੱਖੀ ਆ ਅਤੇ ਅਸ਼ਕੇ ਫ਼ਿਲਮ ਦੇ ਗੀਤ ਹੈਂਡਸਮ ਜੱਟਾ ਵਰਗੇ ਗਾਣਿਆਂ ਕਰਕੇ ਵੀ ਉਨ੍ਹਾਂ ਨੇ ਕਾਫੀ ਨਾਮਣਾ ਖੱਟਿਆ।

https://www.instagram.com/p/BzuC_0ghQLy/

ਉਸ ਨੇ ਮੁੱਛ ਫੁੱਟ ਗੱਭਰੂ ਦੇ ਨਾਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ 2018 ਵਿੱਚ ਸੂਬੇਦਰ ਜੋਗਿੰਦਰ ਸਿੰਘ ਫ਼ਿਲਮ ਦੇ ਨਾਲ ਅਦਾਕਾਰੀ ਵਿੱਚ ਸ਼ੁਰੂਆਤ ਕੀਤੀ ਉਨ੍ਹਾਂ ਨੇ  ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਵਿੱਚ ਪੰਜਾਬੀ ਮਿਊਜ਼ਿਕ ਬੈਸਟ ਡੈਬਿਊ ਗੀਤਕਾਰ ਦਾ ਪੁਰਸਕਾਰ ਵੀ ਜਿੱਤਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।

https://www.instagram.com/p/Byw-7rfBSXM/

Related Post