ਇਸ ਵਾਇਰਲ ਤਸਵੀਰ ਕਰਕੇ ਜੌਰਡਨ ਸੰਧੂ ਹੋ ਗਏ ਹਨ 'ਮਸ਼ਹੂਰ'

By  Shaminder February 3rd 2020 11:44 AM

ਜੌਰਡਨ ਸੰਧੂ ਦਾ ਨਵਾਂ ਗੀਤ 'ਮਸ਼ਹੂਰ ਹੋ ਗਿਆ' ਰਿਲੀਜ਼ ਹੋ ਗਿਆ ਹੈ । ਇਸ ਗੀਤ 'ਚ ਇੱਕ ਮੁੰਡੇ ਅਤੇ ਕੁੜੀ ਦੀ ਇੱਕ ਤਸਵੀਰ ਲੀਕ ਹੋਣ ਨੂੰ ਦਰਸਾਇਆ ਗਿਆ ਹੈ । ਜਿਸ ਕਾਰਨ ਉਹ ਮੁੰਡਾ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਿਆ ਹੈ ਅਤੇ ਇਹ ਗੱਲ ਉਸ ਦੇ ਘਰ ਤੱਕ ਪਹੁੰਚ ਚੁੱਕੀ ਹੈ । ਜਿਸ ਕਾਰਨ ਮੁੰਡੇ ਦੇ ਮਾਪਿਆਂ ਨੂੰ ਰਿਸ਼ਤੇਦਾਰਾਂ ਵੱਲੋਂ ਘਰ ਬੁਲਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ ।

ਹੋਰ ਵੇਖੋ:ਜ਼ਿੰਦਗੀ ‘ਚ ਇਨ੍ਹਾਂ ਤਿੰਨ ਚੀਜ਼ਾਂ ਤੋਂ ਬਗੈਰ ਜਿਉਣਾ ਮੁਸ਼ਕਿਲ ਲੱਗਦਾ ਹੈ ਜੌਰਡਨ ਸੰਧੂ ਨੂੰ !

ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ ।ਇਸ ਗੀਤ ਨੂੰ ੩ ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਸੰਧੂ ਆਪਣੀ ਫ਼ਿਲਮ ਗਿੱਦੜਸਿੰਗੀ ਅਤੇ ਖਤਰੇ ਦਾ ਘੁੱਗੂ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।

https://www.instagram.com/p/B8DdUUGhNi1/

ਜੌਰਡਨ ਸੰਧੂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਖਤਰੇ ਦਾ ਘੁੱਗੂ 'ਚ ਵੀ ਉਨ੍ਹਾਂ ਨੇ ਗੀਤ ਗਾਏ ਹਨ ।

Mashoor Ho Gya Mashoor Ho Gya

ਹੁਣ ਵੇਖਣਾ ਇਹ ਹੋਵੇਗਾ ਕਿ ਜੌਰਡਨ ਸੰਧੂ ਦੇ ਇਸ ਨਵੇਂ ਗੀਤ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ ।ਇਸ ਤੋਂ ਪਹਿਲਾਂ ਜੌਰਡਨ ਸੰਧੂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ 'ਚ 'ਅੱਜ ਜਸ਼ਨ ਮਨਾਏ ਜਾਣਗੇ',ਤੀਜੇ ਵੀਕ ਸਣੇ ਕਈ ਗੀਤ ਗਾ ਚੁੱਕੇ ਹਨ ।

 

Related Post