ਜੌਰਡਨ ਸੰਧੂ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ ‘ਪੀਕੌਕ’

By  Rupinder Kaler December 11th 2019 04:19 PM

ਗਾਇਕ ਜੌਰਡਨ ਸੰਧੂ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਹੁਣ ਜੌਰਡਨ ਇੱਕ ਹੋਰ ਗਾਣਾ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।‘ਪੀਕੌਕ’ ਟਾਈਟਲ ਹੇਠ ਇਹ ਗਾਣਾ ਇੱਕ ਦੋ ਦਿਨਾਂ ਵਿੱਚ ਰਿਲੀਜ਼ ਹੋਣ ਵਾਲਾ ਹੈ ।ਜੌਰਡਨ ਦੇ ਇਸ ਗਾਣੇ ਵਿੱਚ ਰੁਬੀਨਾ ਬਾਜਵਾ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/B52VSwWhFT5/

ਗਾਣੇ ਦੇ ਬੋਲ ਤੇ ਕੰਪੋਜ਼ਿੰਗ ਬੰਟੀ ਬੈਂਸ ਨੇ ਕੀਤੀ ਹੈ ਜਦੋਂ ਕਿ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਦਾ ਫ਼ਿਲਮਾਂਕਣ ਭਿੰਦਰ ਬੁਰਜ ਨੇ ਕੀਤਾ ਹੈ ।ਜੌਰਡਨ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ।

https://www.instagram.com/p/B46-HScB5BY/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਦਾ ਗਾਣਾ ਕਿੰਨੀ ਸੋਹਣੀ ਰਿਲੀਜ ਹੋਇਆ ਸੀ । ਇਸ ਗਾਣੇ ਵਿੱਚ ਵੀ ਉਹਨਾਂ ਦੇ ਨਾਲ ਰੁਬੀਨਾ ਬਾਜਵਾ ਨਜ਼ਰ ਆਈ ਸੀ । ਗਾਣਿਆਂ ਤੋਂ ਇਲਾਵਾ ਜੋਰਡਨ ਫ਼ਿਲਮ ਵਿੱਚ ਵੀ ਕੰਮ ਕਰ ਰਹੇ ਹਨ ।

https://www.instagram.com/p/B4zvHsqhLNz/

Related Post