ਸੰਦਲੀ ਹਾਸਿਆਂ 'ਚ ਗਵਾਚ ਗਿਆ ਹੈ ਪੰਜਾਬ ਦਾ ਇਹ ਮੁੱਛ ਫੁੱਟ ਗੱਭਰੂ

By  Aaseen Khan June 7th 2019 12:43 PM

ਸੰਦਲੀ ਹਾਸਿਆਂ 'ਚ ਗਵਾਚ ਗਿਆ ਹੈ ਪੰਜਾਬ ਦਾ ਇਹ ਮੁੱਛ ਫੁੱਟ ਗੱਭਰੂ : ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਦੀ ਜਿੰਨ੍ਹਾਂ ਦਾ ਨਵਾਂ ਗੀਤ ਸੰਦਲੀ ਹਾਸਾ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ਦੇ ਬੋਲ ਗੀਤਕਾਰ ਤੇ ਕੰਪੋਜ਼ਰ ਬੰਟੀ ਬੈਂਸ ਨੇ ਲਿਖੇ ਹਨ। ਜੌਰਡਨ ਸੰਧੂ ਦੇ ਸੰਦਲੀ ਹਾਸੇ ਨਾਮ ਦੇ ਇਸ ਗੀਤ ਦਾ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਉੱਥੇ ਹੀ ਵੀਡੀਓ ਨਾਮੀ ਨਿਰਦੇਸ਼ਕ ਅਵੈਕਸ ਢਿੱਲੋਂ ਵੱਲੋਂ ਤਿਆਰ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਵਿਛੋੜਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ ਕਮਲ ਖ਼ਾਨ ਦਾ ਇਹ ਖ਼ੂਬਸੂਰਤ ਗੀਤ

ਜੌਰਡਨ ਸੰਧੂ ਜਿੰਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ 'ਚ ਵੀ ਬੁਲੰਦੀਆਂ ਹਾਸਿਲ ਕੀਤੀਆਂ ਹਨ। ਜੌਰਡਨ ਸੰਧੂ ਫ਼ਿਲਮ ਕਾਕੇ ਦਾ ਵਿਆਹ ਨਾਲ ਪੰਜਾਬੀ ਫ਼ਿਲਮਾਂ 'ਚ ਐਕਟਿੰਗ  ਕਰ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਜੌਰਡਨ ਵੱਲੋਂ ਗਾਏ ਗੀਤ, ਮੁੱਛ ਫੁੱਟ ਗੱਭਰੂ, ਤੀਜੇ ਵੀਕ, ਹੈਂਡਸਮ ਜੱਟਾ, ਹੀਰ ਸਲੇਟੀ, ਬੇਬੇ ਦੀ ਪਸੰਦ, ਬਰਥਡੇ, ਵਰਗੇ ਹਿੱਟ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ। ਜੌਰਡਨ ਸੰਧੂ ਦੇ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post