ਇੱਕ ਨਸ਼ੇੜੀ ਪੁੱਤ ਦੀ ਮਾਂ ਦੀ ਦਾਸਤਾਨ ਸੁਣੋ ਜੌਰਡਨ ਸੰਧੂ ਦੇ ਮੂੰਹੋਂ, ਦੇਖੋ ਵੀਡੀਓ

By  Aaseen Khan April 7th 2019 05:05 PM -- Updated: April 7th 2019 05:07 PM

ਇੱਕ ਨਸ਼ੇੜੀ ਪੁੱਤ ਦੀ ਮਾਂ ਦੀ ਦਾਸਤਾਨ ਸੁਣੋ ਜੌਰਡਨ ਸੰਧੂ ਦੇ ਮੂੰਹੋਂ, ਦੇਖੋ ਵੀਡੀਓ : ਜੌਰਡਨ ਸੰਧੂ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਚੰਗਾ ਨਾਮ ਖੱਟਿਆ ਹੈ। ਫਿਲਮ ਕਾਕੇ ਦਾ ਵਿਆਹ ਅਤੇ ਕਾਲ਼ਾ ਸ਼ਾਹ ਕਾਲ਼ਾ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਜੌਰਡਨ ਸੰਧੂ ਆਪਣੀ ਗਾਇਕੀ ਨਾਲ ਵੀ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਅਜਿਹੀ ਹੀ ਵੀਡੀਓ ਉਹਨਾਂ ਦੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਗੀਤ ਗਾਉਂਦੇ ਹੋਏ ਜੌਰਡਨ ਸੰਧੂ ਨਸ਼ੇਈ ਪੁੱਤਾਂ ਦੀਆਂ ਮਾਵਾਂ ਦਾ ਹਾਲ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਹਨ। ਜਸ਼ਨ ਜਗਦੇਵ ਦੀ ਕਲਮ 'ਚੋਂ ਨਿੱਕਲੇ ਇਹ ਬੋਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਮੂੰਹ 'ਤੇ ਚਪੇੜ ਹੈ ਜਿੰਨ੍ਹਾਂ ਕਰਕੇ ਉਹਨਾਂ ਦੇ ਪਰਿਵਾਰਾਂ ਖ਼ਾਸ ਕਰਕੇ ਮਾਵਾਂ ਨੂੰ ਤਕਲੀਫ ਝੱਲਣੀ ਪੈਂਦੀ ਹੈ।

 

View this post on Instagram

 

Ik Vaar Suneyo Jaroor ??❤️ Ik Nashayi Putt Di Maa Di Daastaan ?? Bol : Jashan Jagdev

A post shared by Jordan Sandhu (@jordansandhu) on Apr 5, 2019 at 9:30am PDT

ਜੌਰਡਨ ਸੰਧੂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਹੁਣ ਤੱਕ 63 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਅਤੇ ਹਜ਼ਾਰਾਂ ਹੀ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਚੁੱਕੇ ਹਨ। ਜੌਰਡਨ ਸੰਧੂ ਵੱਲੋਂ ਗਾਇਆ ਅਤੇ ਜਸ਼ਨ ਜਗਦੇਵ ਦੇ ਇਹ ਬੋਲ ਸਮਾਜ ਦੀਆਂ ਅੱਖਾਂ ਖੋਲਦੇ ਹਨ।

ਹੋਰ ਵੇਖੋ : ਦੱਸੋ ਕਿਵੇਂ ਲੱਗਿਆ 'ਸੁੱਤੀ ਪਾਈ ਨੂੰ ਹਿਚਕੀਆਂ ਆਉਣਗੀਆਂ' ਗੀਤ ਜੌਰਡਨ ਸੰਧੂ ਦੀ ਆਵਾਜ਼ 'ਚ, ਦੇਖੋ ਵੀਡੀਓ

 

View this post on Instagram

 

#DoYouRemember da trailer bhut jaldi ? Label - @brandbmusic

A post shared by Jordan Sandhu (@jordansandhu) on Apr 2, 2019 at 12:14am PDT

ਜੌਰਡਨ ਸੰਧੂ ਦੇ ਆਉਣ ਵਾਲੇ ਕੰਮ ਦੀ ਗੱਲ ਕਰੀਏ ਤਾਂ ਆਪਣਾ ਗੀਤ 'ਡੂ ਯੂ ਰੀਮੈਂਬਰ' ਜਲਦ ਰਿਲੀਜ਼ ਕਰਨ ਜਾ ਰਹੇ ਹਨ ਜਿਸ 'ਚ ਉਹਨਾਂ ਦੇ ਨਾਲ ਮਿਊਜ਼ਿਕ ਕੰਪੋਜ਼ਰ ਅਤੇ ਗੀਤਕਾਰ ਬੰਟੀ ਬੈਂਸ ਵੀ ਫ਼ੀਚਰ ਕਰਦੇ ਨਜ਼ਰ ਆਉਣਗੇ। ਜੌਰਡਨ ਸੰਧੂ ਜਲਦ ਰੁਬੀਨਾ ਬਾਜਵਾ ਨਾਲ ਫ਼ਿਲਮ ਗਿੱਦੜ ਸਿੰਗੀ 'ਚ ਪਹਿਲੀ ਵਾਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

Related Post