ਜੋਰਡਨ ਸੰਧੂ ਦਾ ਨਵਾਂ ਗੀਤ ‘ਜੱਟ ਨਾਲ ਯਾਰੀ’ ਰਿਲੀਜ਼

By  Shaminder March 15th 2021 12:18 PM -- Updated: March 15th 2021 12:23 PM

ਜੋਰਡਨ ਸੰਧੂ ਦਾ ਨਵਾਂ ਗੀਤ ‘ਜੱਟ ਨਾਲ ਯਾਰੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਰਜਨ ਵਿਰਕ ਨੇ ਲਿਖੇ ਨੇ ਜਦੋਂਕਿ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ‘ਦ ਕਿੱਡ’ ਵੱਲੋਂ । ਸਾਗਾ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

Jordan sandhu Image From Jordan Sandhu Song ‘Jatt Naal Yaari’

ਹੋਰ ਪੜ੍ਹੋ : ਦਿਲ ਦੀ ਬਿਮਾਰੀ ਦੇ ਨਾਲ ਪੀੜਤ ਏਕਮਪ੍ਰੀਤ ਦੀ ਮਦਦ ਲਈ ਅੱਗੇ ਆਈ ਖ਼ਾਲਸਾ ਏਡ, ਜਲਦ ਸਿਹਤਮੰਦੀ ਲਈ ਕੀਤੀ ਅਰਦਾਸ

jordan Image From Jordan Sandhu Song ‘Jatt Naal Yaari’

ਗੀਤ ‘ਚ ਜੋਰਡਨ ਸੰਧੂ ਦੇ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਜੱਟ ਦੇ ਰੌਅਬ ਦਾਬੇ ਦੀ ਗੱਲ ਕੀਤੀ ਗਈ ਹੈ ਕਿ ਇਹ ਗੱਭਰੂ ਕਦੇ ਵੀ ਕਿਸੇ ਗੱਲ ਤੋਂ ਘਬਰਾਉਂਦਾ ਨਹੀਂ ਹੈ ।ਇਸ ਦੇ ਨਾਲ ਹੀ ਇਹ ਜੱਟ ਨਾਂ ਤਾਂ ਕਿਸੇ ‘ਤੇ ਜ਼ੁਲਮ ਹੋਣ ਦਿੰਦਾ ਹੈ ਅਤੇ ਨਾਂ ਹੀ ਖੁਦ ਜ਼ੁਲਮ ਨੂੰ ਸਹਾਰਦਾ ਹੈ ।

himanshi Image From Jordan Sandhu Song ‘Jatt Naal Yaari’

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਡਿਫੈਂਡ’ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।ਇਸ ਦੇ ਨਾਲ ਹੀ ਉਹ ਕਈ ਗੀਤ ਆਪਣੀ ਆਵਾਜ਼ ‘ਚ ਵੀ ਕੱਢ ਚੁੱਕੇ ਹਨ ।

 

Related Post