ਜੋਰਡਨ ਸੰਧੂ ਦਾ 'ਮੁੰਡਾ ਤੈਨੂੰ ਲਾਈਕ ਕਰੇ' ਦਾ ਵੇਖੋ ਬਿਹਾਈਂਡ ਦਾ ਸੀਨਸ

By  Shaminder November 27th 2018 08:20 AM

ਜੋਰਡਨ ਸੰਧੂ 'ਮੁੰਡਾ ਤੈਨੂੰ ਲਾਈਕ ਕਰੇ' ਲਈ ਕਿੰਨੀ ਮਿਹਨਤ ਕਰ ਰਹੇ ਨੇ । ਇਸ ਦਾ ਇੱਕ ਵੀਡਿਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ਦੀ ਮੇਕਿੰਗ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਗੀਤ ਦੇ ਇੱਕ-ਇੱਕ ਸੀਨ ਨੂੰ ਫਿਲਮਾਉਣ ਲਈ ਜੋਰਡਨ ਸੰਧੂ ਕਿਵੇਂ ਦਿਨ ਰਾਤ ਮਿਹਨਤ ਕਰ ਰਹੇ ਨੇ ਇਸ ਵੀਡਿਓ ਨੂੰ ਵੇਖ ਕੇ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ । ਜੋਰਡਨ ਸੰਧੂ ਦਾ ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ : ਫ਼ਿਲਮ “ਕਾਲਾ ਸ਼ਾਹ ਕਾਲਾ” ਦੇ ਸ਼ੂਟਿੰਗ ਸੈੱਟ ਤੇ ਲੱਗੀਆਂ ਰੌਣਕਾਂ

https://www.instagram.com/p/BqozOWkhfd3/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੋਰਡਨ ਸੰਧੂ ਦੇ ਨਾਲ ਕੁਝ ਫੀਮੇਲ ਮਾਡਲਸ ਵੀ ਨਜ਼ਰ ਆ ਰਹੀਆਂ ਨੇ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਕੰਪੋਜ ਵੀ ਬੰਟੀ ਬੈਂਸ ਨੇ ਹੀ ਕੀਤਾ ਹੈ । ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਮਿਊਜ਼ਿਕ ਨੇ । ਜੋਰਡਨ ਸੰਧੂ ਨੇ ਇਸ ਵੀਡਿਓ ਨੂੰ ਸ਼ੇਅਰ ਕਰਨ ਤੋਂ ਆਪਣੇ ਫੈਨਸ ਨੂੰ ਵੀ ਇਸ ਵੀਡਿਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਕਿਹਾ ਹੈ ।

ਹੋਰ ਵੇਖੋ : ਸੂਬੇਦਾਰ ਜੋਗਿੰਦਰ ਸਿੰਘ : ਅਜੈਬ ਸਿੰਘ ਦੇ ਦਿਲ ਦਾ ਹਾਲ ਕੋਈ ਨਹੀਂ ਸਮਝ ਸਕਿਆ

behind the scenes 'munda tainu like kare' behind the scenes 'munda tainu like kare'

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੋਰਡਨ ਸੰਧੂ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਆਪਣੇ ਛੋਟੇ ਜਿਹੀ ਗਾਇਕੀ ਦੇ ਇਸ ਸਫਰ 'ਚ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਅਤੇ ਸਰੋਤਿਆਂ 'ਚ ਮੁੜ ਤੋਂ ਉਹ ਆਪਣੇ ਇਸ ਨਵੇਂ ਗੀਤ ਨਾਲ ਹਾਜ਼ਰੀ ਲਗਵਾਉਣ ਜਾ ਰਹੇ ਨੇ ।ਜੋਰਡਨ ਸੰਧੂ ਅਤੇ ਬੰਟੀ ਬੈਂਸ ਦੀ ਇਹ ਜੋੜੀ ਆਉਣ ਵਾਲੇ ਦਿਨਾਂ 'ਚ ਕੀ ਕਮਾਲ ਵਿਖਾਏਗੀ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

 

Related Post