ਰਾਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਲੈ ਕੇ ਆਏ ਨੇ ਨਵਾਂ ਗੀਤ 'ਜੱਜ' 

By  Shaminder October 15th 2018 11:58 AM

ਰਾਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਇੱਕ ਬੜਾ ਹੀ ਖੂਬਸੂਰਤ ਗੀਤ ਲੈ ਕੇ ਆਏ ਨੇ । ਇਸ ਗੀਤ 'ਚ ਇਨ੍ਹਾਂ ਦੋਨਾਂ ਗਾਇਕਾਂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ । ਕਿਉਂ ਕਿ ਉਹ ਪ੍ਰਮਾਤਮਾ ਜੇ ਸਾਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਸਕਦਾ ਹੈ ਤਾਂ ਉਹ ਸਾਨੂੰ ਅਰਸ਼ ਤੋਂ ਫਰਸ਼ 'ਤੇ ਵੀ ਲਿਆ ਸਕਦਾ ਹੈ । ਇਸ ਲਈ ਉਸ ਮਾਲਕ ਦਾ ਖੌਫ ਆਪਣੇ ਮਨ 'ਚ ਹਮੇਸ਼ਾ ਰੱਖਣਾ ਚਾਹੀਦਾ ਹੈ । ਇਹ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਦੂਜੇ ਇਨਸਾਨ ਦੀ ਲੋੜ ਪੈ ਜਾਵੇ । ਕਿਹਾ ਜਾਂਦਾ ਹੈ ਕਿ ਗਲੀ ਦੇ ਕੱਖਾਂ ਦੀ ਲੋੜ ਵੀ ਕਈ ਵਾਰ ਪੈ ਜਾਂਦੀ ਹੈ ।

ਹੋਰ ਵੇਖੋ: ਫੈਸ਼ਨ ਵੀਕ ‘ਚ ਰੈਂਪ ‘ਤੇ ਵਾਕ ਕਰਦੇ ਨਜ਼ਰ ਆਏ ਗੁਰੂ ਰੰਧਾਵਾ

ਇਸ ਲਈ ਆਪਣੀ ਤਾਕਤ ,ਦੌਲਤ ਅਤੇ ਸ਼ੌਹਰਤ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਹੈ । ਉਂਝ ਵੀ ਹੰਕਾਰੀ ਇਨਸਾਨ ਜ਼ਿੰਦਗੀ 'ਚ ਖੁਦ ਨੂੰ ਸਭ ਤੋਂ ਬਿਹਤਰੀਨ ਸਮਝਦਾ ਹੈ  ਅਤੇ ਉਸ ਨੂੰ ਕਦੇ ਵੀ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ । ਉਹ ਹਮੇਸ਼ਾ ਹੀ ਦੂਜਿਆਂ 'ਚ ਕਮੀਆਂ ਲੱਭਦਾ ਰਹਿੰਦਾ ਹੈ । ਇਸ ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਗਰੀਬ ਦੀ ਹਾਅ ਲੱਗਦੀ ਹੈ ਤਾਂ ਇਹ ਹਉਕਾ 'ਤੇ ਹਾਅ ਕਿਸੇ ਦਾ ਕੁਝ ਨਹੀਂ ਛੱਡਦਾ ਅਤੇ ਫਿਰ ਚੋਟੀ ਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ ।ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਬੀਟ ਮਨਿਸਟਰ ਨੇ ਅਤੇ ਵੀਡਿਓ ਨੂੰ ਡਾਇਰੈਕਟ ਕੀਤਾ ਹੈ ਸੰਦੀਪ ਸ਼ਰਮਾ ਨੇ । ਇਸ ਗੀਤ 'ਚ ਇਨ੍ਹਾਂ ਦੋਨਾਂ ਗਾਇਕਾਂ ਨੇ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜੇ ਉਸ ਪ੍ਰਮਾਤਮਾ ਨੇ ਦੌਲਤ ,ਸ਼ੌਹਰਤ ਬਲ ਅਤੇ ਬੁੱਧੀ ਬਖਸ਼ੀ ਹੈ ਤਾਂ ਉਸ ਦਾ ਸਹੀ ਸਥਾਨ 'ਤੇ ਇਸਤੇਮਾਲ ਕਰਨਾ ਚਾਹੀਦਾ ਹੈ ।

Related Post