ਅਦਾਕਾਰਾ ਜੂਹੀ ਚਾਵਲਾ ਦੀ ਗੁੰਮ ਹੋਈ ਕੀਮਤੀ ਚੀਜ਼, ਲੋਕਾਂ ਤੋਂ ਮੰਗੀ ਮਦਦ

By  Rupinder Kaler December 14th 2020 04:02 PM

ਅਦਾਕਾਰਾ ਜੂਹੀ ਚਾਵਲਾ ਏਨੀਂ ਦਿਨੀਂ ਬਹੁਤ ਪ੍ਰੇਸ਼ਾਨ ਹੈ। ਜੂਹੀ ਚਾਵਲਾ ਦੀ ਬਹੁਤ ਕੀਮਤੀ ਚੀਜ਼ ਗੁੰਮ ਹੋ ਗਈ ਹੈ । ਜੂਹੀ ਦਾ ਮੁੰਬਈ ਹਵਾਈ ਅੱਡੇ ਤੇ ਹੀਰਿਆਂ ਦਾ ਝੁਮਕਾ ਡਿੱਗ ਗਿਆ ਹੈ । ਜਿਸ ਤੋਂ ਬਾਅਦ ਜੂਹੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਜੂਹੀ ਨੇ ਲੋਕਾਂ ਤੋਂ ਗੁਆਚੇ ਝੁਮਕੇ ਨੂੰ ਲੱਭਣ ਲਈ ਮਦਦ ਵੀ ਮੰਗੀ ਹੈ । ਜੂਹੀ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ।

juhi

ਹੋਰ ਪੜ੍ਹੋ :

ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਖਾਲਸਾ ਏਡ ਦੇ ਵਲੰਟੀਅਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਗਿੱਪੀ ਗਰੇਵਾਲ ਨੇ ਵੀਡੀਓ ਕੀਤੀ ਸਾਂਝੀ

ਗਾਇਕ ਰਾਜ ਕਾਕੜਾ ਅਤੇ ਹਰਮੀਤ ਔਲਖ ਦਾ ਨਵਾਂ ਗੀਤ ‘ਛਾਉਣੀ’ ਰਿਲੀਜ਼

juhi

ਜੂਹੀ ਨੇ ਆਪਣੀ ਪੋਸਟ ਵਿੱਚ ਝੁਮਕੇ ਦੀ ਦੂਜੀ ਜੋੜੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ਸਵੇਰੇ ਮੈਂ ਮੁੰਬਈ ਏਅਰਪੋਰਟ ਦੇ ਗੇਟ ਨੰਬਰ 8 ਜਾ ਰਹੀ ਸੀ। ਕਾਉਂਟਰ ਤੇ ਮੇਰਾ ਚੈੱਕ ਅਪ ਕੀਤਾ ਗਿਆ, ਸੁਰੱਖਿਆ ਜਾਂਚ ਹੋਈ ਅਤੇ ਇਸ ਦੌਰਾਨ ਕਿਧਰੇ ਮੇਰਾ ਹੀਰੇ ਦਾ ਝੁਮਕਾ ਡਿੱਗ ਗਿਆ। ਜੇ ਕੋਈ ਮੇਰੀ ਮਦਦ ਕਰਦਾ ਹੈ, ਤਾਂ ਮੈਂ ਖੁਸ਼ ਹੋਵਾਂਗੀ।

juhi-chawla

''ਜੂਹੀ ਨੇ ਲੋਕਾਂ ਨੂੰ ਇਹ ਵੀ ਕਿਹਾ, 'ਜੇ ਕਿਸੇ ਨੂੰ ਉਨ੍ਹਾਂ ਦੀ ਝੁਮਕਾ ਮਿਲਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ। ਇਹ ਮੇਰਾ ਮੇਲ ਖਾਂਦਾ ਟੁਕੜਾ ਹੈ ਜੋ ਮੈਂ 15 ਸਾਲਾਂ ਤੋਂ ਪਾਇਆ ਹੈ। ਕਿਰਪਾ ਕਰਕੇ ਇਸ ਨੂੰ ਲੱਭਣ ਵਿਚ ਮੇਰੀ ਸਹਾਇਤਾ ਕਰੋ। ਜੂਹੀ ਨੇ ਇਹ ਵੀ ਲਿਖਿਆ ਕਿ ਜਿਹੜਾ ਵੀ ਉਨ੍ਹਾਂ ਦੇ ਝੁਮਕੇ ਨੂੰ ਲੱਭੇਗਾ ਉਹ ਉਸ ਨੂੰ ਇਨਾਮ ਵੀ ਦੇਵੇਗੀ।

 

Related Post