ਜੂਹੀ ਚਾਵਲਾ ਨੇ ਕਈ ਸਾਲ ਸਭ ਤੋਂ ਛੁਪਾ ਕੇ ਰੱਖਿਆ ਸੀ ਆਪਣਾ ਵਿਆਹ, ਇਹ ਸੀ ਸਭ ਤੋਂ ਵੱਡੀ ਵਜ੍ਹਾ

By  Rupinder Kaler March 17th 2020 10:32 AM

ਜੂਹੀ ਚਾਵਲਾ ਆਪਣੀ ਲੁਕ, ਅਦਾਕਾਰੀ ਦੇ ਚਲਦੇ ਹਮੇਸ਼ਾ ਚਰਚਾ ਵਿੱਚ ਰਹੀ ਹੈ । ਜੂਹੀ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । 1984 ਵਿੱਚ ਮਿਸ ਇੰਡੀਆ ਬਣਨ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਦਾ ਫੈਸਲਾ ਲਿਆ ਸੀ । ਇਸ ਤੋਂ ਬਾਅਦ ਉਸ ਨੇ ‘ਪ੍ਰਤੀਬੰਧ’, ‘ਬੋਲ ਰਾਧਾ ਬੋਲ’, ‘ਆਇਨਾ’, ‘ਹਮ ਹੈਂ ਰਾਹੀ ਪਿਆਰ ਕੇ’, ਡਰ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ।

https://www.instagram.com/p/B9Yb4LDpRkT/

ਫ਼ਿਲਮੀ ਦੁਨੀਆ ਤੋਂ ਬਿਨ੍ਹਾ ਜੂਹੀ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਚਰਚਾ ਵਿੱਚ ਰਹੀ ਹੈ ਕਿਉਂਕਿ ਜੂਹੀ ਨੇ ਬਿਜਨੈੱਸਮੈਨ ਜੈ ਮਹਿਤਾ ਨਾਲ 1995 ਵਿੱਚ ਚੋਰੀ ਛਿਪੇ ਵਿਆਹ ਕਰ ਲਿਆ ਸੀ । ਇੱਕ ਇੰਟਰਵਿਊ ਵਿੱਚ ਉਸ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਨੇ ਇਸ ਲਈ ਕੀਤਾ ਕਿਉਂਕਿ ਉਸ ਦਾ ਕਰੀਅਰ ਉਦੋਂ ਪੀਕ ’ਤੇ ਸੀ ।ਉਦੋਂ ਕਿਸੇ ਦੇ ਫੋਨ ’ਤੇ ਕੈਮਰਾ ਨਹੀਂ ਸੀ ਹੁੰਦਾ ਇਸ ਲਈ ਇਸ ਤਰ੍ਹਾਂ ਕਰਨਾ ਬਹੁਤ ਹੀ ਸੌਖਾ ਸੀ ।

https://www.instagram.com/p/B7yEPp3JSuO/

ਜੂਹੀ ਨੇ ਦੱਸਿਆ ‘ਮੈਨੂੰ ਆਪਣੇ ਕਰੀਅਰ ਦਾ ਡਰ ਸੀ ਉਦੋਂ ਮੈਨੂੰ ਕਈ ਚੀਜਾਂ ਵਿੱਚ ਕਾਮਯਾਬੀ ਹਾਸਲ ਹੋਈ ਸੀ । ਇਸ ਲਈ ਮੈਂ ਆਪਣਾ ਕਰੀਅਰ ਜਾਰੀ ਰੱਖਣਾ ਚਾਹੁੰਦੀ ਸੀ ਤੇ ਇਸ ਸਭ ਕੁਝ ਅੱਧ ਵਿਚਾਲੇ ਹੋ ਗਿਆ । ਮੈਂ ਚੁੱਪ ਹੋ ਗਈ ਸੀ ਤੇ ਆਪਣੇ ਕੰਮ ਵਿੱਚ ਲੱਗ ਗਈ ਸੀ’ ।

ਜੂਹੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾ ਉਸ ਨੇ ਸ਼ੈਲੀ ਚੋਪੜਾ ਦੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਵਿੱਚ ਦੇਖਿਆ ਗਿਆ ਸੀ । ਫ਼ਿਲਮ ਵਿੱਚ ਜੂਹੀ ਚਾਵਲਾ ਤੋਂ ਇਲਾਵਾ ਸੋਨਮ ਕਪੂਰ, ਰਾਜ ਕੁਮਾਰ ਰਾਓ, ਅਨਿਲ ਕਪੂਰ ਨਜ਼ਰ ਆਏ ਸਨ । ਹੁਣ ਉਹ ਹਿਤੇਸ਼ ਭਾਟੀਆ ਦੀ ਫ਼ਿਲਮ ‘ਸ਼ਰਮਾ ਜੀ ਨਮਕੀਨ ਮੇਂ ਬਿਜੀ ਹੈਂ’ ਵਿੱਚ ਕੰਮ ਕਰ ਰਹੀ ਹੈ ।

Related Post