ਸੱਤ ਸਾਲ ਬਾਅਦ ਕਬੀਰ ਬੇਦੀ ਪੰਜਾਬੀ ਫ਼ਿਲਮਾਂ ਵਿਚ ਕਰ ਰਹੇ ਹਨ ਵਾਪਸੀ

By  Gourav Kochhar March 15th 2018 11:33 AM

ਪ੍ਰਸਿੱਧ ਭਾਰਤੀ ਅਭਿਨੇਤਾ ਕਬੀਰ ਬੇਦੀ ਜੋ ਫਿਲਹਾਲ ਸੰਜੇ ਦੱਤ ਅਤੇ ਮਾਹੀ ਗਿੱਲ ਦੀ ਫ਼ਿਲਮ 'ਸਾਹਬ, ਬੀਵੀ ਅਤੇ ਗੈਂਗਸਟਰ 3' ਵਿਚ ਰੁੱਝੇ ਹੋਏ ਹਨ, ਨੇ ਸੱਤ ਸਾਲਾਂ ਬਾਅਦ ਇਕ ਨਵੀਂ ਪੰਜਾਬੀ ਫ਼ਿਲਮ ਸਾਈਨ ਕੀਤੀ ਹੈ |

ਕਬੀਰ ਬੇਦੀ ਨੂੰ ਤੁਸੀਂ ਸਿਮਰਨਜੀਤ ਸਿੰਘ ਦੁਆਰਾ ਨਿਰਦੇਸ਼ਤ 'ਯਾਰੀ ਤੇ ਸਰਦਾਰੀ' 'ਚ ਇਕ ਅਹਿਮ ਭੂਮਿਕਾ ਨਿਭਾਉਂਦੇ ਦੇਖੋਗੇ | ਇਹ ਪ੍ਰਾਜੈਕਟ ਦੀ ਸ਼ੂਟਿੰਗ ਇਸ ਸਾਲ ਜੂਨ ਵਿਚ ਪੰਜਾਬ ਵਿਚ ਸ਼ੁਰੂ ਹੋਣ ਦੀ ਉੱਮੇਡੀ ਹੈ | ਇਸ ਰੋਂ ਪਹਿਲਾ ਬੇਦੀ ਨੂੰ ਸਾਲ 2011 ਵਿੱਚ "ਯਾਰਾ ਓ ਦਿਲਦਾਰਾ" ਚ ਵੇਖਿਆ ਗਿਆ ਸੀ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਹਰਭਜਨ ਮਾਨ ਨੇ ਨਿਭਾਈ ਸੀ |

ਇਕ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਬੇਦੀ ਦਿਲੋਂ ਪੰਜਾਬੀ ਹਨ, ਤੇ ਪੰਜਾਬੀ ਫਿਲਮਾਂ ਕਰਨ ਲਈ ਖੁੱਲ੍ਹਾ ਹਨ | "ਇੰਨੇ ਲੰਬੇ ਅੰਤਰਾਲ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਇਕ ਚੰਗੇ ਕਿਰਦਾਰ ਤੇ ਚੰਗੀ ਸਕ੍ਰਿਪਟ ਲਈ ਇੰਤਜ਼ਾਰ ਕੀਤਾ |"

ਬੇਦੀ ਤੋਂ ਇਲਾਵਾ, ਫਿਲਮ ਦੇ ਦੂਸਰੇ ਅਦਾਕਾਰਾਂ ਵਿਚ ਰਾਂਝਾ ਵਿਕਰਮ ਸਿੰਘ ਜਿੰਨਾ ਨੂੰ ਟਾਈਗਰ ਸ਼੍ਰੋਫ ਦੀ "ਹੀਰੋਪੰਤੀ" ਵਿਚ ਦੇਖਿਆ ਸੀ ਅਤੇ ਸਿੱਪੀ ਗਿੱਲ ਵੀ ਸ਼ਾਮਲ ਹਨ |

ਫਿਲਮ ਲਈ ਸਕ੍ਰੀਨਪਲੇ ਅਤੇ ਡਾਇਲਾਗ ਦਾ ਕੰਮ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ | ਸੂਤਰਾਂ ਦੇ ਅਨੁਸਾਰ, ਇਹ ਫਿਲਮ ਸਰਬਉੱਚਤਾ ਲਈ ਲੜਾਈ ਦੀ ਪਿੱਠਭੂਮੀ ਦੇ ਕਈ ਤੱਤ ਦਰਸਾਏਗੀ |

Related Post