ਮੁੰਡੇ ਕੁੜੀਆਂ ਨੂੰ ਪਸੰਦ ਆਇਆ ਕਬੀਰ ਸਿੰਘ ਦਾ ਟਰੇਲਰ, ਇਹ ਹੈ ਪਸੰਦ ਆਉਣ ਦਾ ਕਾਰਨ 

By  Rupinder Kaler May 13th 2019 04:21 PM

ਸ਼ਾਹਿਦ ਕਪੂਰ ਦੀ ਨਵੀਂ ਫ਼ਿਲਮ ਕਬੀਰ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਸ਼ਾਹਿਦ ਇਸ ਫ਼ਿਲਮ ਵਿੱਚ ਜਨੂੰਨੀ ਆਸ਼ਕ ਦੇ ਰੋਲ ਵਿੱਚ ਨਜ਼ਰ ਆਉਣਗੇ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖਕੇ ਲੱਗਦਾ ਹੈ ਕਿ ਇਸ ਵਾਰ ਸ਼ਾਹਿਦ ਪਿਆਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਣਗੇ । ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਸਲਮਾਨ ਖ਼ਾਨ ਦੀ ਫ਼ਿਲਮ ਤੇਰੇ ਨਾਮ' ਆਈ ਸੀ। ਤੇਰੇ ਨਾਮ 'ਚ ਸਲਮਾਨ ਖ਼ਾਨ ਨੇ ਲੀਡ ਰੋਲ ਕੀਤਾ ਸੀ।

https://www.instagram.com/p/BxMWRfxnIij/

ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਫ਼ਿਲਮ 'ਕਬੀਰ ਸਿੰਘ' ਲੈ ਕੇ ਸ਼ਾਹਿਦ ਤੇ ਕਿਆਰਾ ਅਡਵਾਨੀ ਵੀ ਹਾਜ਼ਰ ਹਨ। ਸ਼ਾਹਿਦ ਦੀ ਫ਼ਿਲਮ 'ਕਬੀਰ ਸਿੰਘ' ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ।

https://www.instagram.com/p/BwG3uNaHTvR/

ਇਸ 'ਚ ਸ਼ਾਹਿਦ ਨੇ ਅਜਿਹੇ ਪ੍ਰੇਮੀ ਦਾ ਰੋਲ ਕੀਤਾ ਹੈ ਜੋ ਆਪਣੀ ਪ੍ਰੇਮਿਕਾ ਅੱਗੇ ਕਿਸੇ ਦੀ ਨਹੀਂ ਸੁਣਦਾ। ਅੱਜ ਦੇ ਸਮੇਂ 'ਚ ਅਜਿਹੇ ਆਸ਼ਿਕ ਲੱਭਣੇ ਮੁਸ਼ਕਲ ਹਨ। ਕਬੀਰ ਸਿੰਘ 'ਚ ਸ਼ਾਹਿਦ ਨੇ ਐਂਗਰੀ ਲਵਰ ਬੁਆਏ ਦਾ ਰੋਲ ਕੀਤਾ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਇੱਕ ਵਾਰ ਫਿਰ ਨੰਬਰ ਗੇਮ 'ਚ ਵਾਪਸੀ ਕਰਨ 'ਚ ਉਹ ਕਾਮਯਾਬ ਰਹਿਣਗੇ।

https://www.youtube.com/watch?v=RiANSSgCuJk

Related Post