ਫ਼ਿਲਮ ਕਬੀਰ ਸਿੰਘ ਦੇ ਟੀਜ਼ਰ 'ਚ ਸ਼ਾਹਿਦ ਕਪੂਰ ਦੀ ਗੁਸੈਲ ਪੰਜਾਬੀ ਮੁੰਡੇ ਵਾਲੀ ਲੁੱਕ ਆਈ ਸਭ ਨੂੰ ਪਸੰਦ  

By  Rupinder Kaler April 8th 2019 05:38 PM

ਸ਼ਾਹਿਦ ਕਪੂਰ ਦੀ ਨਵੀਂ ਫ਼ਿਲਮ ਕਬੀਰ ਸਿੰਘ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸ਼ਾਹਿਦ ਦੇ ਪ੍ਰਸ਼ੰਸਕਾਂ ਨੂੰ ਫ਼ਿਲਮ ਦਾ ਟੀਜ਼ਰ ਬਹੁਤ ਪਸੰਦ ਆ ਰਿਹਾ ਹੈ । ਟੀਜ਼ਰ ਰਿਲੀਜ਼ ਹੁੰਦੇ ਹੀ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਕਬੀਰ ਸਿੰਘ' ਸਾਊਥ ਦੀ ਸੁਪਰਹਿੱਟ ਫ਼ਿਲਮ 'ਅਰਜੁਨ ਰੈਡੀ' ਦਾ ਹਿੰਦੀ ਰੀਮੇਕ ਹੈ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ।

Kabir Singh Kabir Singh

ਉੜਤਾ ਪੰਜਾਬ ਫ਼ਿਲਮ ਵਾਂਗ ਇਸ ਮੂਵੀ ਵਿੱਚ ਵੀ ਸ਼ਾਹਿਦ ਪੰਜਾਬੀ ਮੁੰਡੇ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ । ਇਸ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਸ਼ਾਹਿਦ ਇਸ ਵਿੱਚ ਮੈਡੀਕਲ ਦਾ ਵਿਦਿਆਰਥੀ ਹੁੰਦਾ ਹੈ । ਸ਼ਾਹਿਦ ਨੂੰ ਫ਼ਿਲਮ ਵਿੱਚ ਬਹੁਤ ਗੁੱਸਾ ਆਉਂਦਾ ਹੈ ਇਸ ਕਰਕੇ ਉਹ ਆਪਣੀ ਗਰਲਫ੍ਰੈਂਡ ਨੂੰ ਗੁਆ ਬੈਠਦਾ ਹੈ । ਜਿਸ ਤੋਂ ਬਾਅਦ ਉਹ ਸ਼ਰਾਬ ਨੇ ਨਸ਼ੇ ਵਿੱਚ ਡੁੱਬ ਜਾਂਦਾ ਹੈ । ਟੀਜ਼ਰ ਦੇ ਪਹਿਲੇ ਹੀ ਫਰੇਮ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਹਿਦ ਕਪੂਰ ਇਸ ਵਾਰ ਫੇਰ ਤੋਂ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ।

https://www.youtube.com/watch?v=eq2ek0mdji4

ਇਸ ਫ਼ਿਲਮ 'ਚ ਲੱਗਦਾ ਹੈ ਸ਼ਾਹਿਦ ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਹੀ ਦੇਣਗੇ। ਟੀਜ਼ਰ 'ਚ ਕਿਆਰਾ ਦਾ ਵੀ ਹਰ ਅੰਦਾਜ਼ ਬੇਹੱਦ ਪਿਆਰਾ ਹੈ। ਸ਼ਾਹਿਦ ਦਾ ਕਿਆਰਾ ਨੂੰ ਕਿੱਸ ਕਰਨ ਦੇ ਸੀਨ 'ਚ ਕਿਆਰਾ ਦੇ ਐਕਸਪ੍ਰੈਸ਼ਨ ਕਮਾਲ ਦੇ ਹਨ।

Related Post