ਅੱਜ ਹੈ ਕਾਦਰ ਖ਼ਾਨ ਦਾ ਜਨਮ ਦਿਨ, ਮੌਤ ਤੋਂ ਪਹਿਲਾਂ ਸਿਰਫ ਇਹ ਹੀ ਕਹਿ ਸਕੇ ਸਨ ਕਾਦਰ ਖ਼ਾਨ

By  Rupinder Kaler October 22nd 2019 11:25 AM

ਸ਼ਬਦਾਂ ਦੇ ਸ਼ਹਿਨਸ਼ਾਹ, ਵਧੀਆ ਕਮੇਡੀਅਨ ਦੇ ਤੌਰ ਤੇ ਜਾਣੇ ਜਾਂਦੇ ਕਾਦਰ ਖ਼ਾਨ ਦਾ ਅੱਜ ਜਨਮ ਦਿਨ ਹੈ । 1973 ਵਿੱਚ ਫ਼ਿਲਮ ਦਾਗ ਨਾਲ ਫ਼ਿਲਮਾਂ ਵਿੱਚ ਕਦਮ ਰੱਖਣ ਵਾਲੇ ਕਾਦਰ ਖ਼ਾਨ ਨੇ 300 ਤੋਂ ਵੀ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਪਰਦੇ ‘ਤੇ ਉਹਨਾਂ ਨੂੰ ਰੋਂਦਾ ਦੇਖ ਦਰਸ਼ਕ ਰੋਂਦੇ ਸਨ ਤੇ ਉਹਨਾਂ ਦੀ ਕਮੇਡੀ ਦੇਖ ਕੇ ਠਹਾਕੇ ਲਗਾਉਂਦੇ ਸਨ । ਉਹਨਾਂ ਦੇ ਲਿਖੇ ਡਾਈਲੌਗ ਸੁਣਕੇ ਲੋਕ ਤਾੜੀਆਂ ਵਜਾਉਂਦੇ ਸਨ ।

ਉਹਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਬਾਲੀਵੁੱਡ ਦਾ ਸਰਤਾਜ ਬਣਾਇਆ ਪਰ ਅਖਰੀਲੇ ਦਿਨਾਂ ਵਿੱਚ ਉਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਵੀ ਨਹੀਂ ਸੀ । 31 ਦਸੰਬਰ 2018 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਦਿਹਾਂਤ ਤੋਂ ਪਹਿਲਾਂ ਕਾਦਰ ਖ਼ਾਨ ਕੋਮਾ ਵਿੱਚ ਚਲੇ ਗਏ ਸਨ । ਉਹਨਾਂ ਨੇ ਮੌਤ ਤੋਂ ਪੰਜ ਦਿਨ ਪਹਿਲਾਂ ਖਾਣਾ ਪੀਣਾ ਛੱਡ ਦਿੱਤਾ ਸੀ ।

ਆਖਰੀ ਦਿਨਾਂ ਵਿੱਚ ਕਾਦਰ ਖ਼ਾਨ ਨੇ ਬੋਲਣਾ ਬੰਦ ਕਰ ਦਿੱਤਾ ਸੀ ਉਹ ਸਿਰਫ ਅੱਖਾਂ ਦੇ ਇਸ਼ਾਰੇ ਨਾਲ ਹੀ ਕੁਝ ਸਮਝਾਉਂਦੇ ਸਨ , ਇਹੀ ਉਹਨਾਂ ਦੇ ਆਖਰੀ ਸ਼ਬਦ ਸਨ । ਕਾਦਰ ਖ਼ਾਨ ਦੇ ਦੋਸਤ ਕਹਿੰਦੇ ਸਨ ਕਿ ‘ਉਹ ਇੱਕ ਅਸਲੀ ਪਠਾਨ ਸੀ । 5 ਦਿਨ ਨਾਂ ਤਾਂ ਉਹਨਾਂ ਨੇ ਕੁਝ ਖਾਧਾ ਤੇ ਨਾ ਹੀ ਪਾਣੀ ਪੀਤਾ, ਇਸ ਦੇ ਬਾਵਜੂਦ ਉਹ 120 ਘੰਟੇ ਜਿਊਂਦੇ ਰਹੇ ।

ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ । ਕਾਦਰ ਖ਼ਾਨ ਨੂੰ ਅਦਾਕਾਰੀ ਬਹੁਤ ਪਸੰਦ ਸੀ । ਕਾਲਜ ਦੇ ਸਮੇਂ ਉਹ ਅਦਾਕਾਰੀ ਕਰਦੇ ਸਨ । ਇੱਕ ਵਾਰ ਦਲੀਪ ਕੁਮਾਰ ਨੇ ਉਹਨਾਂ ਦੀ ਅਦਾਕਾਰੀ ਦੇਖੀ ਤਾਂ ਉਹਨਾਂ ਨੇ ਫ਼ਿਲਮ ਦਾਗ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ । ਇਸ ਫ਼ਿਲਮ ਵਿੱਚ ਉਹ ਵਕੀਲ ਦੇ ਕਿਰਦਾਰ ਵਿੱਚ ਨਜ਼ਰ ਆਏ । ਕਾਦਰ ਖ਼ਾਨ ਨੇ ਉਸ ਦੌਰ ਦੀ ਹਿੱਟ ਫ਼ਿਲਮ ਰੋਟੀ ਦੇ ਡਾਈਲੌਗ ਲਿਖੇ ਸਨ ।

ਇਸ ਫ਼ਿਲਮ ਲਈ ਮਨਮੋਹਨ ਦੇਸਾਈ ਨੇ ਉਹਨਾਂ ਨੂੰ ਇੱਕ ਲੱਖ 20 ਹਜ਼ਾਰ ਰੁਪਏ ਦਿੱਤੇ ਸਨ । ਉਸ ਜ਼ਮਾਨੇ ਵਿੱਚ ਇਹ ਬਹੁਤ ਵੱਡੀ ਰਕਮ ਸੀ । ਕਾਦਰ ਖ਼ਾਨ ਨੇ ਫ਼ਿਲਮਾਂ ਤੋਂ ਇਲਾਵਾ ਕਈ ਲੜੀਵਾਰ ਨਾਟਕਾਂ ਵਿੱਚ ਵੀ ਕੰਮ ਕੀਤਾ । ਉਹਨਾਂ ਦਾ ਸ਼ੋਅ ਹਸਨਾ ਮਤ ਬਹੁਤ ਹੀ ਪਾਪੂਲਰ ਸੀ ।

Related Post