ਪਹਿਲੀ ਮੁਲਾਕਾਤ ਵਿੱਚ ਪਸੰਦ ਨਹੀਂ ਆਏ ਸਨ ਕਾਜੋਲ ਨੂੰ ਅਜੇ ਦੇਵਗਨ, ਕਾਜੋਲ ਦੇ ਜਨਮ ਦਿਨ ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਦੀ ਲਵ ਸਟੋਰੀ

By  Rupinder Kaler August 5th 2020 01:23 PM

ਬਾਲੀਵੁੱਡ ਦੀ ਸਭ ਤੋਂ ਸਫ਼ਲ ਅਦਾਕਾਰਾ ਕਾਜੋਲ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੀ ਹੈ । ਕਾਜੋਲ ਤੇ ਅਜੇ ਦੇਵਗਨ ਦੀ ਜੋੜੀ ਇੰਡਸਟਰੀ ਦੀ ਸਭ ਤੋਂ ਸਫ਼ਲ ਮੈਰਿਜ ਵਿੱਚੋਂ ਇੱਕ ਮੰਨੀ ਜਾਂਦੀ ਹੈ । ਇਸ ਆਰਟੀਕਲ ਵਿੱਚ ਤੁਹਾਨੂੂੰ ਕਾਜੋਲ ਦੀ ਲਵ ਸਟੋਰੀ ਬਾਰੇ ਦੱਸਦੇ ਹਨ । ਅਜੇ ਦੇਵਗਨ ਤੇ ਕਾਜੋਲ ਦੀ ਪਹਿਲੀ ਮੁਲਾਕਾਤ ਫ਼ਿਲਮ ਹਲਚਲ ਦੇ ਸੈੱਟ ਤੇ ਹੋਈ ਸੀ । ਇਸ ਜੋੜੀ ਨੇ ਸ਼ੁਰੂਆਤੀ ਮੁਲਾਕਾਤਾਂ ਵਿੱਚ ਬਹੁਤ ਜ਼ਿਆਦਾ ਗੱਲ ਨਹੀਂ ਸੀ ਕੀਤੀ ਕਿਉਂਕਿ ਇਹਨਾਂ ਦਾ ਨੇਚਰ ਇੱਕ ਦੂਜੇ ਤੋਂ ਕਾਫੀ ਵੱਖ ਸੀ ।

https://www.instagram.com/p/CDYCJIJpUba/

ਅਜੇ ਦੇਵਗਨ ਨੂੰ ਕਾਜੋਲ ਸ਼ੁਰੂਆਤੀ ਮੁਲਾਕਾਤਾਂ ਦੌਰਾਨ ਬੜਬੋਲੀ ਲੱਗੀ ਸੀ ਕਿਉਂਕਿ ਉਹ ਸੈੱਟ ਤੇ ਬਹੁਤ ਬੋਲਦੀ ਸੀ । ਜਦੋਂ ਕਿ ਅਜੇ ਦੇਵਗਨ ਬਹੁਤ ਘੱਟ ਬੋਲਦੇ ਸਨ । ਕਾਜੋਲ ਇਹ ਦੇਖ ਕੇ ਹੈਰਾਨ ਹੋ ਗਈ ਕਿ ਕੋਈ ਇਨਸਾਨ ਏਨਾਂ ਸ਼ਾਂਤ ਕਿਵੇਂ ਰਹਿ ਸਕਦਾ ਹੈ । ਕਾਜੋਲ ਨੇ ਦੱਸਿਆ ਕਿ ਅਜੇ ਦੇਵਗਨ ਸੈੱਟ ਤੇ ਵੱਖ ਬੈਠੇ ਰਹਿੰਦੇ ਸਨ ਤੇ ਸਿਗਰੇਟ ਪੀਂਦੇ ਰਹਿੰਦੇ ਸਨ । ਕਾਜੋਲ ਨੂੰ ਅਜੇ ਦਾ ਸੁਭਾਅ ਅਜ਼ੀਬ ਲੱਗਿਆ ਸੀ ।

https://www.instagram.com/p/B5dELPgprjJ/

ਕਾਜੋਲ ਮੁਤਾਬਿਕ ਜਦੋਂ ਉਹ ਫ਼ਿਲਮ ਦਾ ਇੱਕ ਸੀਨ ਅਜੇ ਦੇ ਨਾਲ ਕਰ ਰਹੀ ਸੀ ਉਦੋਂ ਉਹਨਾਂ ਨੂੰ ਲੱਗਿਆ ਕਿ ਅਜੇ ਦੇਵਗਨ ਉਹ ਇਨਸਾਨ ਹੈ ਜਿਹੜਾ ਉਹਨਾਂ ਲਈ ਬਣਿਆ ਹੈ । ਇਸ ਤੋਂ ਬਾਅਦ ਦੋਹਾਂ ਵਿੱਚ ਦੋਸਤੀ ਹੋ ਗਈ । ਦੱਸਿਆ ਜਾਂਦਾ ਹੈ ਕਿ ਜਦੋਂ ਕਾਜੋਲ ਬ੍ਰੇਕਅਪ ਤੋਂ ਗੁਜਰ ਰਹੀ ਸੀ ਉਦੋਂ ਅਜੇ ਦੇਵਗਨ ਉਹਨਾਂ ਦੀ ਮਦਦ ਕਰਦੇ ਸਨ । ਇਸ ਦੌਰਾਨ ਦੋਹਾਂ ਦੀਆਂ ਬਹੁਤ ਸਾਰੀਆਂ ਮੁਲਾਕਾਤਾਂ ਤੇ ਗੱਲਾਂ ਹੋਈਆਂ ਤੇ ਦੇਖਦੇ ਹੀ ਦੇਖਦੇ ਦੋਵੇਂ ਰਿਲੇਸ਼ਨ ਵਿੱਚ ਆ ਗਏ । ਇਸ ਤੋਂ ਬਾਅਦ ਕਾਜੋਲ ਤੇ ਅਜੇ ਦੇਵਗਨ ਨੇ 24 ਫਰਵਰੀ 1999 ਵਿੱਚ ਵਿਆਹ ਕਰ ਲਿਆ ।

https://www.instagram.com/p/CBnIBsPJtZi/

https://www.instagram.com/p/B4IWDtcpFxq/

Related Post