'ਕਾਲਾ ਸ਼ਾਹ ਕਾਲਾ' ਨੇ ਸਿਨੇਮਾ 'ਤੇ ਤੋੜੇ ਕਮਾਈ ਦੇ ਰਿਕਾਰਡ, ਪਹਿਲੇ ਹਫਤੇ 'ਚ ਕੀਤੀ ਤਾਬੜਤੋੜ ਕਮਾਈ

By  Aaseen Khan February 18th 2019 07:08 PM

'ਕਾਲਾ ਸ਼ਾਹ ਕਾਲਾ' ਨੇ ਸਿਨੇਮਾ 'ਤੇ ਤੋੜੇ ਕਮਾਈ ਦੇ ਰਿਕਾਰਡ, ਪਹਿਲੇ ਹਫਤੇ 'ਚ ਕੀਤੀ ਤਾਬੜਤੋੜ ਕਮਾਈ : ਬਿਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਸਟਾਰਰ ਫਿਲਮ ਕਾਲਾ ਸ਼ਾਹ ਕਾਲਾ ਜਿਹੜੀ 14 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਟਿਕਟ ਖਿੜਕੀ ਤੋਂ ਬਹੁਤ ਹੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ ਨੇ ਆਪਣੇ ਪਹਿਲੇ ਹੀ ਵੀਕਐਂਡ 'ਤੇ ਤਾਬੜਤੋੜ ਕਮਾਈ ਕਰਕੇ ਪੰਜਾਬੀ ਸਿਨੇਮਾ 'ਤੇ ਨਵੇਂ ਕੀਰਤੀਮਾਨ ਖੜੇ ਕਰੇ ਹਨ।

 

View this post on Instagram

 

????

A post shared by Sargun Mehta (@sargunmehta) on Feb 18, 2019 at 4:38am PST

ਦੱਸ ਦਈਏ ਫਿਲਮ ਪਹਿਲੇ ਹਫਤੇ 'ਚ ਸ਼ਾਨਦਾਰ ਕਮਾਈ ਕਰਦੇ ਹੋਏ ਭਾਰਤ 'ਚ 4.1 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਓਵਰਸੀਜ਼ ਦੀ ਗੱਲ ਕਰੀਏ ਤਾਂ ਉੱਥੇ ਵੀ ਫਿਲਮ ਨੇ ਬਾਜ਼ੀ ਮਾਰੀ ਹੈ ਫਿਲਮ ਓਵਰਸੀਜ਼ 'ਚ 3.54 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਤਰਾਂ ਕਾਲਾ ਸ਼ਾਹ ਕਾਲਾ ਫਿਲਮ ਕੁੱਲ 7.64 ਕਰੋੜ ਦੀ ਕਮਾਈ ਕਰ ਸਭ ਤੋਂ ਵਧੀਆ ਓਪਨਿੰਗ ਕਰਨ ਵਾਲੀ ਪੰਜਾਬੀ ਫਿਲਮ ਬਣ ਚੁੱਕੀ ਹੈ।ਇਹ ਆਂਕੜੇ ਫਿਲਮ ਦੀ ਕਾਸਟ ਵੱਲੋਂ ਸਾਂਝੇ ਕੀਤੇ ਗਏ ਹਨ।

ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾ ਰਹੇ ਹਨ।ਫਿਲਮ ਕਾਲਾ ਸ਼ਾਹ ਕਾਲਾ ਦਾ ਨਿਰਦੇਸ਼ਨ ਫਿਲਮ ਦੀ ਕਹਾਣੀ ਲਿਖਣ ਵਾਲੇ ਅਮਰਜੀਤ ਸਿੰਘ ਨੇ ਕੀਤਾ ਹੈ।

Related Post