ਹੁਣ ਬਾਲੀਵੁੱਡ ਦੇ ਇਸ ਅਦਾਕਾਰ ਨੂੰ ਖੂਬਸੂਰਤ ਲੱਗਣ ਲੱਗੀ ਮਾਡਲ ਹਿਮਾਂਸ਼ੀ ਖੁਰਾਣਾ, ਹਿਮਾਂਸ਼ੀ ਲਈ ਖਾਧੀ ਸਹੁੰ

By  Rupinder Kaler December 6th 2019 05:22 PM -- Updated: December 6th 2019 05:23 PM

ਪੰਜਾਬੀ ਮਾਡਲ ਹਿਮਾਂਸੀ ਖੁਰਾਣਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਦਾ ਹਿੱਸਾ ਬਣੀ ਹੈ, ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਹੈ । ਹਾਲ ਵਿੱਚ ਹੀ ਵਿੱਚ ਹਿਮਾਂਸ਼ੀ ਨੂੰ ਸ਼ੋਅ ਵਿੱਚੋਂ ਬਾਹਰ ਕੱਢਣ ਲਈ ਨਾਮੀਨੇਟ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਕਮਾਲ  ਆਰ ਖ਼ਾਨ ਨੇ ਟਵੀਟ ਕੀਤਾ ਹੈ । ਆਪਣੇ ਟਵੀਟ ਵਿੱਚ ਕਮਾਲ ਆਰ ਖ਼ਾਨ ਨੇ ਹਿਮਾਂਸ਼ੀ ਲਈ ਸਹੁੰ ਖਾਧੀ ਹੈ ।

https://www.instagram.com/p/qjbXWBMFdE/

ਕਮਾਲ ਆਰ ਖ਼ਾਨ ਦਾ ਇਹ ਟਵੀਟ ਕਾਫੀ ਸੁਰਖੀਆਂ ਵਿੱਚ ਹੈ । ਇੱਥੇ ਹੀ ਬੱਸ ਨਹੀਂ ਇਸ ਟਵੀਟ ਤੇ ਲੋਕ ਕਮੈਂਟ ਵੀ ਕਰ ਰਹੇ ਹਨ । ਹਿਮਾਂਸ਼ੀ ਲਈ ਕੀਤੇ ਗਏ ਟਵੀਟ ਵਿੱਚ ਕਮਾਲ ਆਰ ਖ਼ਾਨ ਨੇ ਲਿਖਿਆ ਹੈ ‘ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਹਿਮਾਂਸ਼ੀ ਨੂੰ ਵੋਟ ਕਰਨ, ਮੈਂ ਸਹੁੰ ਖਾਂਦਾ ਹਾਂ ਕਿ ਜੇਕਰ ਹਿਮਾਂਸ਼ੀ ਸ਼ੋਅ ਵਿੱਚੋਂ ਬਾਹਰ ਹੋਈ ਤਾਂ ਉਹ ਇਹ ਸ਼ੋਅ ਦੇਖਣਾ ਬੰਦ ਕਰ ਦੇਵੇਗਾ ਕਿਉਂਕਿ ਹਿਮਾਂਸ਼ੀ ਹੀ ਇਸ ਸ਼ੋਅ ਵਿੱਚ ਸਭ ਤੋਂ ਖੂਬਸੁਰਤ ਕੁੜੀ ਹੈ’ ।

https://www.instagram.com/p/B5Rf5gyA7I-/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਾਲ ਆਰ ਖ਼ਾਨ ਫ਼ਿਲਮ ਦੇਸ਼ਧਰੋਹੀ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/B5AlRsmA3Rr/

Related Post