ਇਸ ਵੱਡੇ ਕਾਰਨ ਕਰਕੇ ਵਾਰਿਸ ਭਰਾਵਾਂ ਨੇ ਸ਼ੁਰੂ ਕੀਤਾ ਸੀ ਪੰਜਾਬੀ ਵਿਰਸਾ

By  Rupinder Kaler May 24th 2019 01:22 PM

ਪੰਜਾਬੀ ਵਿਰਸਾ ਨਾਲ ਪੂਰੀ ਦੁਨੀਆਂ ਤੇ ਧਾਕ ਜਮਾ ਚੁੱਕੇ ਵਾਰਿਸ ਭਰਾ ਲਗਾਤਾਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ । ਪੰਜਾਬੀ ਵਿਰਸੇ ਦਾ ਸਿਲਸਿਲਾ ਸਾਲ 2੦੦4 ਵਿੱਚ ਸ਼ੁਰੂ ਹੋਇਆ ਸੀ ।ਵਾਰਿਸ ਭਰਾਵਾਂ ਵੱਲੋਂ  ਪੰਜਾਬੀ ਵਿਰਸੇ ਨੂੰ ਸ਼ੁਰੂ ਕਰਨ ਦਾ ਖ਼ਾਸ ਮਕਸਦ ਸੀ ਜਿਸ ਦਾ ਖੁਲਾਸਾ ਕਮਲ ਹੀਰ ਹੀ ਨੇ ਕੀਤਾ ਹੈ । ਕਮਲ ਹੀਰ ਮੁਤਾਬਿਕ ਕੁਝ ਸਾਲ ਪਹਿਲਾਂ ਉਹਨਾਂ ਦੇ ਵੱਡੇ ਭਰਾ ਮਨਮੋਹਨ ਵਾਰਿਸ ਕੁਝ ਹੋਰ ਕਲਾਕਾਰਾਂ ਦੇ ਨਾਲ ਵੱਖ ਵੱਖ ਦੇਸ਼ਾਂ ਦੇ ਟੂਰ ਲਗਾਉਂਦੇ ਸਨ ।

https://www.instagram.com/p/Bva0MNRJ08p/

ਗਾਇਕਾਂ ਦੇ ਇਸ ਗਰੁੱਪ ਵਿੱਚ ਕਈ ਤਰ੍ਹਾਂ ਦੇ ਗਾਇਕ ਹੁੰਦੇ ਸਨ, ਇਸ ਲਈ ਸੰਗੀਤ ਦੇ ਰੂਪ ਵੀ ਵੱਖਰੇ ਵੱਖਰੇ ਹੁੰਦੇ ਸਨ । ਕੋਈ ਲੱਚਰ ਗੀਤ ਗਾਉਂਦਾ ਸੀ ਤੇ ਕੋਈ ਗਾਇਕ ਭੜਕਾਉ ਗੀਤ ਗਾਉਂਦੇ ਸਨ ਇਸ ਲਈ ਮਨਮੋਹਨ ਵਾਰਿਸ ਨੇ ਫ਼ੈਸਲਾ ਕੀਤਾ ਕਿ ਉਹ ਆਪਣਾ ਹੀ ਗਰੁੱਪ ਬਨਾਉਣਗੇ ਜਿਸ ਵਿੱਚ ਸਿਰਫ਼ ਸੱਭਿਆਚਾਰਕ ਗੀਤ ਹੀ ਗਾਏ ਜਾਣਗੇ । ਪੀਟੀਸੀ ਗੋਲਡ ਦੇ ਸ਼ੋਅ ਦੀ ਇੱਕ ਇੰਟਰਵਿਊ ਵਿੱਚ ਕਮਲ ਹੀਰ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

https://www.instagram.com/p/BtScuqyDWjV/

ਕਮਲ ਹੀਰ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕੀ ਮਨਮੋਹਨ ਦੇ ਨਾਂ ਪਿੱਛੇ ਵਾਰਿਸ ਕਿਉਂ ਲੱਗਿਆ ਤੇ ਉਹਨਾਂ ਦੇ ਨਾਂ ਦੇ ਪਿੱਛੇ ਹੀਰ ਕਿਵਂੇ ਲੱਗਿਆ । ਕਮਲ ਹੀਰ ਮੁਤਾਬਿਕ ਉਹਨਾਂ ਦੇ ਵੱਡੇ ਭਰਾ ਮਨਮੋਹਨ ਵਾਰਿਸ ਨੂੰ ਇਹ ਨਾਂ ਉਹਨਾਂ ਦੇ ਸੰਗੀਤਕ ਗੁਰੂ ਜਸਵੰਤ ਸਿੰਘ ਭੰਵਰਾ ਨੇ ਦਿੱਤਾ ਸੀ ।

https://www.instagram.com/p/Bn9ay6tDPkQ/

ਜਦੋਂ ਪਹਿਲੀ ਵਾਰ ਮਨਮੋਹਨ ਸੰਗੀਤ ਸਿੱਖਣ ਭੰਵਰਾ ਜੀ ਕੋਲ ਗਏ ਤਾਂ ਉਹਨਾਂ ਨੇ ਗਾਣਾ ਸੁਨਾਉਣ ਲਈ ਕਿਹਾ ਮਨਮੋਹਨ ਨੇ ਜਦੋਂ ਗਾਣਾ ਗਾਇਆ ਤਾਂ ਭੰਵਰਾ ਜੀ ਮਨਮੋਹਨ ਦੇ ਗਾਣੇ ਤੋਂ ਏਨਾਂ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਨਾਂਅ ਪਿੱਛੇ ਵਾਰਿਸ ਲਗਾ ਦਿੱਤਾ । ਕਮਲ ਹੀਰ ਦੇ ਨਾਂ ਪਿਛੇ ਹੀਰ ਉਸ ਦੇ ਪਿੰਡ ਕਰਕੇ ਲੱਗਿਆ । ਕਮਲ ਹੀਰ ਮੁਤਾਬਿਕ ਉਹਨਾਂ ਦੇ ਪਿੰਡ ਦਾ ਹਰ ਬੰਦਾ ਆਪਣੇ ਨਾਂ ਦੇ ਪਿਛੇ ਹੀਰ ਲਗਾਉਂਦਾ ਹੈ ਇਸੇ ਲਈ ਉਹਨਾਂ ਨੇ ਵੀ ਆਪਣੇ ਨਾਂਅ ਦੇ ਪਿਛੇ ਹੀਰ ਬਚਪਨ ਹੀ ਲਗਾ ਲਿਆ ਸੀ ।

https://www.youtube.com/watch?v=ftjLENDTWUk&t=1046s

Related Post