ਇਹ ਤਸਵੀਰ ਹੈ ਉਸ ਸਿਤਾਰੇ ਦੀ ਜਿਸ ਨੇ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਗਾਇਕੀ ਨਾਲ ਬਣਾਇਆ ਹੈ ਨਾਮ

By  Aaseen Khan July 24th 2019 11:18 AM

ਸ਼ੋਸ਼ਲ ਮੀਡੀਆ 'ਤੇ ਅਕਸਰ ਹੀ ਸਿਤਾਰੇ ਆਪਣੀਆਂ ਪੁਰਾਣੀਆਂ ਅਤੇ ਬਚਪਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਪੰਜਾਬ ਦੇ ਬਾਕਮਾਲ ਗਾਇਕ ਜਿੰਨ੍ਹਾਂ ਨੇ ਬਾਲੀਵੁੱਡ 'ਚ ਵੀ ਆਪਣੀ ਗਾਇਕੀ ਦਾ ਸਿੱਕਾ ਕਾਇਮ ਕੀਤਾ ਉਹਨਾਂ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਇਹ ਕਿਊਟ ਜਿਹਾ ਬੱਚਾ ਹੈ ਕਮਲ ਖ਼ਾਨ ਜਿੰਨ੍ਹਾਂ ਨੇ ਛੋਟੀ ਉਮਰ 'ਚ ਹੀ ਮਾਇਕ ਹੱਥ 'ਚ ਫੜ ਲਿਆ ਸੀ ਅਤੇ ਅੱਜ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸਟੇਜਾਂ ਦੀ ਸ਼ਾਨ ਬਣਦੇ ਹਨ।

 

View this post on Instagram

 

Sach 3 date jaldi anounce karda.... Thanku so much tuhade pyar tey support layi❤️❤️❤️❤️#kamalkhan #sach3song #kexclusive #pollywood #love

A post shared by KAMAL KHAN (@thekamalkhan) on Jul 10, 2019 at 10:11pm PDT

ਇਸ ਤਸਵੀਰ 'ਚ ਕਮਲ ਖ਼ਾਨ ਅਤੇ ਪਿੱਛੇ ਉਹਨਾਂ ਦੇ ਪਿਤਾ ਦਿਖਾਈ ਦੇ ਰਹੇ ਹਨ। ਕਮਲ ਖ਼ਾਨ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਿਤਾ ਨੂੰ ਪਿਆਰ ਵੀ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਮਲ ਖ਼ਾਨ ਦੀ ਬਚਪਨ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਜਿਸ 'ਚ ਨਿੱਕਾ ਕਮਲ ਖ਼ਾਨ ਸ਼ਾਨਦਾਰ ਗੀਤ ਗਾਉਂਦਾ ਨਜ਼ਰ ਆ ਰਿਹਾ ਸੀ। ਕਮਲ ਖ਼ਾਨ ਨੂੰ ਗਾਉਣ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਹੈ ਪਰ ਗਾਇਕੀ ਦੇ ਖੇਤਰ ਵਿੱਚ ਕਮਲ ਖ਼ਾਨ ਨੂੰ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੇ ਰਿਆਲਿਟੀ ਸ਼ੋਅ ‘ਸਾ ਰੇ ਗਾ ਮਾ’ ‘ਚ ਜਿੱਤ ਹਾਸਲ ਕੀਤੀ ਸੀ ।

ਹੋਰ ਵੇਖੋ : ਦੇਖੋ ਪੰਜਾਬੀ ਸਿਨੇਮਾ ਦੀਆਂ ਟੌਪ ਫ਼ਿਲਮਾਂ ਜਿੰਨਾ ਦੀਆਂ ਪ੍ਰਾਪਤੀਆਂ ਤੋਂ ਤੁਸੀਂ ਹੁਣ ਤੱਕ ਹੋਵੋਗੇ ਅਣਜਾਣ

 

View this post on Instagram

 

Purani Yaad.... my dad Behind me ??love u dad... love u daddy ❤️❤️❤️❤️#kamalkhan

A post shared by KAMAL KHAN (@thekamalkhan) on Jul 23, 2019 at 11:01am PDT

ਉਹਨਾਂ ਦੇ ਬਾਲੀਵੁੱਡ ਫ਼ਿਲਮਾਂ 'ਚ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਫ਼ਿਲਮ ‘ਤੀਸ ਮਾਰ ਖਾਨ’ ‘ਚ ‘ਵੱਲ੍ਹਾ ਵੱਲ੍ਹਾ’ ਗੀਤ ਗਾਇਆ ਸੀ। ਇਸੇ ਤਰ੍ਹਾਂ ‘ਡਰਟੀ ਪਿਕਚਰ’ ‘ਚ ‘ਇਸ਼ਕ ਸੂਫੀਆਨਾ’, ਫ਼ਿਲਮ ‘ਯਾਰਾਂ ਦੇ ਯਾਰ’ ‘ਚ ‘ਫਰਾਰ’ ਤੇ ‘ਮੌਜਾਂ’ ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ ਤੇ ਬਹੁਤ ਸਾਰੇ ਹਿੱਟ ਪੰਜਾਬੀ ਗੀਤ ਦਿੱਤੇ ਹਨ। ਅਸੀਂ ਆਸ ਕਰਦੇ ਹਾ ਕਿ ਕਮਲ ਇਸੇ ਤਰ੍ਹਾਂ ਹਿੱਟ ਗੀਤ ਦਿੰਦੇ ਰਹਿਣਗੇ।

Related Post