ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਕਮਲ ਖਾਨ ਦਾ ਗੀਤ 'ਗੱਲ ਵੱਖ ਹੋਣ ਵਾਲੀ', ਦੇਖੋ ਵੀਡੀਓ

By  Aaseen Khan February 17th 2019 12:08 PM

ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਕਮਲ ਖਾਨ ਦਾ ਗੀਤ 'ਗੱਲ ਵੱਖ ਹੋਣ ਵਾਲੀ', ਦੇਖੋ ਵੀਡੀਓ : ਪੰਜਾਬ ਦੇ ਬਾਕਮਾਲ ਅਤੇ ਸੁਰੀਲੇ ਗਾਇਕ ਕਮਲ ਖਾਨ ਜਿੰਨ੍ਹਾਂ ਦੀ ਗਾਇਕੀ ਸਦਕਾ ਲੱਖਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ। ਕਮਲ ਖਾਨ ਇਸ ਵਾਰ ਫਿਰ ਆਪਣੇ ਦਰਸ਼ਕਾਂ ਦਾ ਦਿਲ ਛੂਹਣ ਵਾਲਾ ਗਾਣਾ ਲੈ ਕੇ ਆ ਚੁੱਕੇ ਹਨ। ਜੀ ਹਾਂ ਕਮਲ ਖਾਨ ਦਾ ਸੈਡ ਸੌਂਗ ਗੀਤ 'ਗੱਲ ਵੱਖ ਹੋਣ' ਵਾਲੀ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਹੋ ਚੁੱਕਿਆ ਹੈ। ਗਾਣਾ ਬਹੁਤ ਹੀ ਖੂਬਸੂਰਤ ਹੈ,ਜਿਸ ਨੂੰ ਕਮਲ ਖਾਨ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ।

ਗਾਣੇ ਦੇ ਬੋਲ ਅਤੇ ਕੰਪੋਜ਼ Garaia Tera ਨੇ ਲਿਖੇ ਹਨ। ਅਤੇ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਰਾਕੇਸ਼ ਵਰਮਾ ਵੱਲੋਂ ਕੀਤਾ ਗਿਆ ਹੈ। ਗੱਲ ਵੱਖ ਹੋਣ ਵਾਲੀ ਗੀਤ ਵੀਡੀਓ ਵੀ ਕਾਫੀ ਖੂਬਸੂਰਤ ਹੈ ਜਿਸ ਦਾ ਨਿਰਦੇਸ਼ਨ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਡਾਇਰੈਕਟਰ ਆਰ. ਸਵਾਮੀ ਵੱਲੋਂ ਕੀਤਾ ਗਿਆ ਹੈ।

ਹੋਰ ਵੇਖੋ : ਮਾਡਲ, ਸਿੰਗਰ ਤੇ ਐਕਟਰ ਗਰੁਪ੍ਰੀਤ ਲਾਡ ਧੱਕ ਪਾਉਣ ਲਈ ਲੈ ਕੇ ਆ ਗਏ ਨੇ ‘ਟੋਲਾ ਯਾਰਾਂ ਦਾ’, ਦੇਖੋ ਵੀਡੀਓ

ਕਮਲ ਖਾਨ ਇਸ ਤੋਂ ਪਹਿਲਾਂ ਵੀ ਕਈ ਹਿੱਟ ਸੈਡ ਸੌਂਗ ਅਤੇ ਬੀਟ ਸੌਂਗ ਗਾ ਚੁੱਕੇ ਹਨ ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਫਿਲਹਾਲ ਕਮਲ ਖਾਨ ਪੀਟੀਸੀ ਪੰਜਾਬੀ ਦੇ ਸੁਪਰਹਿੱਟ ਸਿੰਗਿੰਗ ਰਿਐਲਿਟੀ ਸ਼ੋਅ ਵਾਈਸ ਆਫ ਪੰਜਾਬ ਸੀਜ਼ਨ 9 'ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੇ ਇਸ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post