ਵਿਛੋੜਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ ਕਮਲ ਖ਼ਾਨ ਦਾ ਇਹ ਖ਼ੂਬਸੂਰਤ ਗੀਤ

By  Aaseen Khan May 28th 2019 02:31 PM

ਵਿਛੋੜਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ ਕਮਲ ਖ਼ਾਨ ਦਾ ਇਹ ਖ਼ੂਬਸੂਰਤ ਗੀਤ : ਬਾਲੀਵੁੱਡ ਅਤੇ ਪੰਜਾਬ ਦੇ ਨਾਮਵਰ ਗਾਇਕ ਕਮਲ ਖ਼ਾਨ ਜਿੰਨ੍ਹਾਂ ਦੇ ਗਾਣਿਆਂ ਨੇ ਹਮੇਸ਼ਾ ਹੀ ਲੋਕਾਂ ਦਾ ਦਿਲ ਜਿੱਤਿਆ ਹੈ।ਕਮਲ ਖ਼ਾਨ ਇੱਕ ਹੋਰ ਖ਼ੂਬਸੂਰਤ ਗੀਤ 'ਇਗਨੋਰ' ਲੈ ਕੇ ਆ ਚੁੱਕੇ ਹਨ ਜਿਹੜਾ ਕਿ ਇੱਕ ਸੈਡ ਸੌਂਗ ਹੈ। ਕਮਲ ਖ਼ਾਨ ਦੀ ਦਰਦ ਭਰੀ ਅਵਾਜ਼ ਨੇ ਇਸ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

ਗਾਣੇ 'ਚ ਦਰਸਾਇਆ ਗਿਆ ਹੈ ਕਿ ਜਦੋਂ ਦੋ ਪਿਆਰ ਕਰਨ ਵਾਲਿਆਂ 'ਚ ਕੋਈ ਤੀਸਰਾ ਆ ਜਾਂਦਾ ਹੈ ਤਾਂ ਉਸ ਦਾ ਅੰਤ ਹਮੇਸ਼ਾ ਮਾੜਾ ਹੀ ਹੁੰਦਾ ਹੈ। ਕਮਲ ਖ਼ਾਨ ਦੇ ਇਸ ਨਵੇਂ ਗੀਤ ਇਗਨੋਰ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵੀ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਇਸ ਗੀਤ ਨਾਲ ਅਖਿਲ ਨੇ ਕੀਤੀ ਸੀ ਕਾਮਯਾਬੀ ਦੇ ਸਫ਼ਰ ਦੀ ਸ਼ੁਰੂਆਤ, ਵੀਡੀਓ ਹੋਇਆ ਵਾਇਰਲ

ਕਮਲ ਖ਼ਾਨ ਵੱਲੋਂ ਗਾਏ ਇਸ ਗੀਤ ਦੇ ਬੋਲ ਫੇਮਸ ਗੀਤਕਾਰ ਜੱਸਾ ਨੱਟ ਦੇ ਹਨ ਅਤੇ ਜੇ ਗੁਰੀ ਵੱਲੋਂ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਕਮਲ ਖ਼ਾਨ ਦੇ ਗੀਤ ਇਗਨੋਰ ਦਾ ਵੀਡੀਓ ਵੀ ਵੱਖਰਾ ਹੈ ਜਿਸ ਨੂੰ ਰਾਜ ਕੇ.ਸੀ. ਵੱਲੋਂ ਤਿਆਰ ਕੀਤਾ ਗਿਆ ਹੈ। ਕਮਲ ਖ਼ਾਨ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ 'ਚ ਕਈ ਹਿੱਟ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ, ਜਿੰਨ੍ਹਾਂ 'ਚ ਅਵਾਜ਼, ਰੱਬ ਜਾਣੇ, ਸਾਡਾ ਹਾਲ, ਦਿੱਲੀ ਸਾਰਾ, ਗੱਲ ਵੱਖ ਹੋਣ ਵਾਲੀ, ਵਰਗੇ ਗੀਤ ਸ਼ਾਮਿਲ ਹਨ।

Related Post