ਗਾਇਕ ਕਮਲ ਖਾਨ ਦਾ ਨਵਾਂ ਗੀਤ ਰੋਨੀ ਆਂ ਹੋਇਆ ਰਿਲੀਜ਼

By  Rajan Sharma September 20th 2018 09:26 AM

ਪੰਜਾਬੀ ਗਾਇਕ ” ਕਮਲ ਖਾਨ ” ਹਾਜਿਰ ਹਨ ਆਪਣਾ ਨਵਾਂ ਗੀਤ punjabi song ” ਰੋਨੀ ਆ ” ਲੈਕੇ | ” ਕਮਲ ਖਾਨ ” ਦਾ ਇਹ ਗੀਤ ਰਿਲੀਜ ਹੋ ਚੁੱਕਾ ਹੈ | ਇਹ ਇੱਕ ਸੈਡ ਗੀਤ ਹੈ | ਇਸ ਗੀਤ ਦੇ ਬੋਲ ” ਸੁੱਖੀ ਸਿੱਧੂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪਾਵ ਧਾਰਿਆ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਵੀ ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਡਰੈਕਟਰ ” ਰੂਪਨ ਬਲ ” ਦੁਆਰਾ ਫਿਲਮਾਇਆ ਗਿਆ ਹੈ | ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਲੜਕੀ ਲੜਕੇ ਨੂੰ ਕਹਿ ਰਹੀ ਹੈ ਕਿ ਤੂੰ ਕਦੇ ਮੇਰੀ ਅੱਖ ਚ ਹੰਜੂ ਨੀ ਸੀ ਵੇਖ ਸੱਕਦਾ ਅਤੇ ਮੇਰੀ ਖੁਸ਼ੀ ਵਿੱਚ ਆਪਣੀ ਖੁਸ਼ੀ ਵੇਖਦਾ ਸੀ ਪਰ ਅੱਜ ਮੈਨੂੰ ਇੱਕ ਦਮ ਕਿਊ ਭੁੱਲ ਗਿਆ ਹੈ | ਤੇਰਾ ਪਿਆਰ ਯਾਦ ਕਰਦੀ ਰਹਿੰਦੀ ਹਾਂ ਤੇ ਰੋਂਦੀ ਰਹਿਣੀ ਹਾਂ |

https://www.youtube.com/watch?v=jcSkuMnAMrE

ਇਸ ਗੀਤ ਨੂੰ ਫੈਨਸ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕਮਲ ਖਾਨ ਵੀ ਇਸ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ | ਕਮਲ ਖਾਨ ਨੇਂ ਗਾਇਕੀ ਇੰਡਸਟਰੀ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਵਧੀਆ ਪਹਿਚਾਣ ਬਣਾ ਲਈ ਹੈ |

kamal khan roni aa

ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਇਹਨਾਂ ਦੀ ਆਵਾਜ਼ ਵਿੱਚ ਕਾਫੀ ਗੀਤ ਸੁਨਣ ਨੂੰ ਮਿਲੇ ਹਨ ਜਿਵੇਂ ਕਿ ” ਇਸ਼ਕ਼ ਸੂਫ਼ੀਆਨਾ, ਵੱਲਾ ਰੇ ਵੱਲਾ ਅਤੇ ਜੂਠ ਬੋਲਿਆ ਆਦਿ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਆਵਾਜ਼ ” ਇਹ ਗੀਤ ਐਮੀ ਵਿਰਕ ਦੀ ਆ ਰਹੀ ਪੰਜਾਬੀ ਫ਼ਿਲਮ ਕਿਸਮਤ ਦਾ ਗੀਤ ਹੈ |

Related Post