ਗਾਇਕ ਕਮਲ ਖ਼ਾਨ ਨੇ ਆਪਣੀ ਪਤਨੀ ਲਈ ਗਾਇਆ ਰੋਮਾਂਟਿਕ ਗੀਤ, ਸੋਸ਼ਲ ਮੀਡੀਆ ’ਤੇ ਵੀਡੀਓ ਹੋ ਰਿਹਾ ਹੈ ਵਾਇਰਲ, ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ

By  Rupinder Kaler February 29th 2020 01:47 PM

ਪੰਜਾਬੀ ਗਾਇਕ ਕਮਲ ਖ਼ਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਵਿਆਹ ਵਿੱਚ ਕਮਲ ਖ਼ਾਨ ਦੇ ਕੁਝ ਖ਼ਾਸ ਰਿਸ਼ਤੇਦਾਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਸ਼ਾਮਿਲ ਹੋਏ । ਪਟਿਆਲਾ ਵਿੱਚ ਹੋਈ ਇਸ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀਆ ਹਨ । ਇਸ ਪਾਰਟੀ ਵਿੱਚ ਪਹੁੰਚਣ ਵਾਲੇ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਰਟੀ ਵਿੱਚ ਮਾਸ਼ਾ ਅਲੀ, ਫਿਰੋਜ਼ ਖ਼ਾਨ, ਮਾਸਟਰ ਸਲੀਮ, ਗਗਨ ਕੋਕਰੀ ਸਣੇ ਕਈ ਗਾਇਕਾਂ ਨੇ ਪਹੁੰਚ ਕੇ ਰੌਣਕਾਂ ਲਗਾਈਆਂ ।

https://www.instagram.com/p/B9JKpE4lkmQ/

ਕੁਝ ਸਿਤਾਰਿਆਂ ਵੱਲੋਂ ਸੋਸ਼ਲ ਮੀਡੀਆ ਤੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਹੈ । ਕਮਲ ਖ਼ਾਨ ਤੇ ਉਹਨਾਂ ਦੀ ਜੀਵਨ ਸੰਗਨੀ ਨੂੰ ਸੋਸ਼ਲ ਮੀਡੀਆ ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ।

https://www.instagram.com/p/B9I3ulgFgnF/

ਸੋਸ਼ਲ ਮੀਡੀਆ ਤੇ ਕਮਲ ਖ਼ਾਨ ਦੀ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਮਲ ਖ਼ਾਨ ਆਪਣੀ ਪਤਨੀ ਲਈ ਰੋਮਾਂਟਿਟ ਗਾਣਾ ਗਾ ਰਹੇ ਹਨ । ਇਸ ਵੀਡੀਓ ਨੂੰ ਵੀ ਕਮਲ ਖ਼ਾਨ ਦੇ ਪ੍ਰਸ਼ੰਸਕ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਵੀਡੀਓ ’ਤੇ ਲੋਕ ਕਮੈਂਟ ਕਰਕੇ ਕਮਲ ਖ਼ਾਨ ਨੂੰ ਵਧਾਈ ਦੇ ਰਹੇ ਹਨ ।

https://www.instagram.com/p/B9Is8TOjTlk/

Related Post