ਕਮਲਜੀਤ ਨੀਰੂ ਦੇ ਗੀਤ ਨੇ ਫਿਰ ਤੋਂ ਪਾਈਆਂ ਧਮਾਲਾਂ

By  Pradeep Singh September 20th 2017 10:58 AM

14 ਸਾਲਾਂ ਬਾਅਦ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਮੁੜ ਵਾਪਸੀ ਕੀਤੀ ਹੈ ਮੇਲੋਡੀ ਕੁਈਨ ਕਮਲਜੀਤ ਨੀਰੂ ਨੇ ਆਪਣੇ ਗੀਤ “ਤੇਰੇ ਇਸ਼ਕ 'ਚ” ਦੇ ਨਾਲ |

ਸੀਟੀ ਤੇ ਸੀਟੀ ਗੀਤ ਨਾਲ ਕਿਸੇ ਸਮੇਂ ਪੰਜਾਬੀ ਸੰਗੀਤ 'ਚ ਧਮਾਲਾਂ ਪਾਉਣ ਵਾਲੀ ਕਮਲਜੀਤ ਨੀਰੂ ਦੇ ਨਵੇਂ ਗੀਤ "ਤੇਰੇ ਇਸ਼ਕ 'ਚ" ਨੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਦੀਵਾਨਾ ਬਣਾ ਦਿੱਤਾ ਹੈ | ਭਾਵੇਂ ਕਮਲਜੀਤ ਨੀਰੂ ਨੂੰ ਗਾਇਕੀ ਛੱਡੇ 14 ਸਾਲ ਹੋ ਗਏ ਸੀ ਪਰ ਅੱਜ ਵੀ ਉਹਨਾਂ ਦੀ ਆਵਾਜ਼ 'ਚ ਓਹੀ ਮਿਠਾਸ ਹੈ ਜੋ ਉਹਨਾਂ ਦੇ ਪੁਰਾਣੇ ਗੀਤਾਂ 'ਚ ਹੁੰਦੀ ਸੀ |

Related Post