ਵਿਵਾਦਿਤ ਫ਼ਿਲਮ 'ਕਾਮਸੂਤਰ 3ਡੀ' ਦੀ ਐਕੇਟਰੈੱਸ ਸਾਇਰਾ ਖ਼ਾਨ ਨੇ ਮਰਨ ਤੋਂ ਦੋ ਮਿੰਟ ਪਹਿਲਾਂ ਮੈਸੇਜ ਕਰਕੇ ਜਤਾਈ ਸੀ ਇਹ ਇੱਛਾ 

By  Rupinder Kaler April 23rd 2019 10:41 AM

ਵਿਵਾਦਿਤ ਫ਼ਿਲਮ ਕਾਮਸੂਤਰ ੩ਡੀ ਦੀ ਐਕੇਟਰੈੱਸ ਸਾਇਰਾ ਖ਼ਾਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ । ਸਾਇਰਾ ਇਸ ਫ਼ਿਲਮ ਕਰਕੇ ਕਾਫੀ ਚਰਚਾ ਵਿੱਚ ਰਹੀ ਸੀ । ਸਾਇਰਾ ਦੇ ਦਿਹਾਂਤ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਰੂਪੇਸ਼ ਪਾਲ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ । ਰੂਪੇਸ਼ ਪਾਲ ਨੇ ਦੱਸਿਆ ਹੈ ਕਿ 'ਇੱਕ ਰੂੜੀਵਾਦੀ ਪਰਿਵਾਰ ਵਿੱਚੋਂ ਆਈ ਸਾਇਰਾ ਲਈ ਇਸ ਫ਼ਿਲਮ ਵਿੱਚ ਕੰਮ ਕਰਨਾ ਸੌਖਾ ਨਹੀਂ ਸੀ ।

saira-khan saira-khan

ਉਸ ਲਈ ਇਹ ਕੰਮ ਬਹੁਤ ਮੁਸ਼ਕਿਲਾਂ ਭਰਿਆ ਸੀ ਤੇ ਸਾਇਰਾ ਦਾ ਇਸ ਫ਼ਿਲਮ ਲਈ ਉਹਨਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ ਸੀ । ਰੂਪੇਸ਼ ਮੁਤਾਬਿਕ ਸ਼ਰਲਿਨ ਚੋਪੜਾ ਨੂੰ ਰਿਪਲੇਸ ਕਰਨ ਤੋਂ ਬਾਅਦ ਕਾਫੀ ਵਿਵਾਦ ਛਿੜਿਆ ਸੀ । ਜਿਸ ਕਰਕੇ ਸਾਇਰਾ ਨੂੰ ਉਹ ਪਹਿਚਾਣ ਨਹੀਂ ਮਿਲੀ ਜਿਸ ਦੀ ਉਹ ਹੱਕਦਾਰ ਸੀ ।

saira-khan saira-khan

ਪਰ ਉਸ ਨੇ ਫ਼ਿਲਮ ਵਿੱਚ ਆਪਣਾ ਕਿਰਦਾਰ ਨਿਭਾ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਸ ਵਰਗਾ ਕੋਈ ਨਹੀਂ । ਸਾਇਰਾ ਨੇ ਮੌਤ ਤੋਂ ਪਹਿਲਾ ਡਾਇਰੈਕਟਰ ਨੂੰ ਇੱਕ ਮੈਸੇਜ ਵੀ ਕੀਤਾ ਸੀ ।

saira-khan saira-khan

ਇਸ ਮੈਸੇਜ ਵਿੱਚ ਸਾਇਰਾ ਨੇ ਵੈਬ ਸੀਰੀਜ ਵਿੱਚ ਕੰਮ ਕਰਨ ਦੀ ਇੱਛਾ ਜਤਾਈ ਸੀ । ਡਾਇਰੈਕਟਰ ਨੇ ਇਸ ਮੈਸੇਜ ਦੇ ਜਵਾਬ ਵਿੱਚ ਕਿਹਾ ਸੀ ਕਿ ਉਸ ਦੇ ਆਪੋਜਿਟ ਉਹਨਾਂ ਕੋਲ ਹੋਰ ਕੋਈ ਐਕਟਰੈੱਸ ਨਹੀਂ ਹੈ । ਸਾਇਰਾ ਨੇ ਕਿਹਾ ਸੀ ਕਿ ਉਸ ਦਾ ਇੱਕ ਦੋਸਤ ਵੈਬ ਸੀਰੀਜ ਪ੍ਰੋਡਿਊਸ ਕਰਨ ਲਈ ਤਿਆਰ ਹੈ । ਇਸ ਤੋਂ ਬਾਅਦ ਇਹ ਦੁੱਖ ਭਰੀ ਖ਼ਬਰ ਮਿਲ ਗਈ ।

Related Post