ਕਾਮਿਆ ਪੰਜਾਬੀ ਨੇ ਆਪਣੇ ਹੋਣ ਵਾਲੇ ਪਤੀ ਨੂੰ ਇਸ ਗੱਲ ਲਈ ਦਿੱਤੀ ਵਧਾਈ,ਸ਼ਲਭ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੀ ਕਾਮਿਆ

By  Shaminder December 20th 2019 10:36 AM

ਅਦਾਕਾਰਾ ਕਾਮਿਆ ਪੰਜਾਬੀ ਨੇ ਆਪਣੇ ਹੋਣ ਵਾਲੇ ਪਤੀ ਸ਼ਲਭ ਡਾਂਗ ਦੇ ਸਨਮਾਨਿਤ ਹੋਣ 'ਤੇ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਸ਼ਲਭ ਡਾਂਗ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "ਮੁਬਾਰਕ ਹੋਵੇ ਹੋਣ ਵਾਲੇ ਪਤੀ,ਮੁਬਾਰਕਾਂ ਹੋਣ ਵਿਸ਼ਵ ਪੱਧਰ 'ਤੇ ਸਿਹਤ ਸੇਵਾਵਾਂ ਦੇ ਮਾਮਲੇ 'ਚ ਟੌਪ ਦੇ 100 ਮੌਹਰੀਆਂ 'ਚ ਸਥਾਨ ਹਾਸਿਲ ਕਰਨ ਲਈ ।

https://www.instagram.com/p/B6Ky0jgD7ge/

ਮੈਂ ਇਸ ਦੀ ਖ਼ੁਸ਼ੀ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੀ ,ਮੈਨੂੰ ਤੇਰੇ ਤੇ ਮਾਣ ਹੈ ,ਪਿਆਰ ਪਰੀ ਭਰੀ ਜੱਫੀ ਘੁੱਟ ਕੇ! ਦੱਸ ਦਈਏ ਕਿ ਸ਼ਲਭ ਡਾਂਗ ਅਤੇ ਕਾਮਿਆ ਪੰਜਾਬੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ।ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਸੀ ।

https://www.instagram.com/p/B55FVgrD-Lj/

ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ ਜਿਸ 'ਚ ਕਾਮਿਆ ਨੇ ਸ਼ੁਲਭ ਨਾਲ ਫੋਟੋ ਸਾਂਝੀ ਕੀਤੀ ਹੈ । ਇਸ ਫੋਟੋ ਨੂੰ ਸਾਂਝੀ ਕਰਦਿਆਂ ਹੋਇਆਂ ਉਸ ਨੇ ਬਹੁਤ ਹੀ ਪਿਆਰਾ ਜਿਹਾ ਮੈਸੇਜ ਵੀ ਲਿਖਿਆ ਸੀ "ਕਿ ਇਹ ਮੇਰੀ ਫੇਵਰੇਟ ਫੋਟੋ ਅਤੇ ਮੈਨ ਹੈ ।ਹੁਣ ਮੈਂ ਆਪਣੀ ਫੇਵਰੇਟ ਡੇਟ ਅਨਾਊਂਸ ਕਰ ਰਹੀ ਹਾਂ 10 ਫਰਵਰੀ 2020 । ਸਾਡੇ ਇਸ  ਸਫ਼ਰ ਲਈ ਸਾਨੂੰ ਆਸ਼ੀਰਵਾਦ ਦਿਓ ।

https://www.instagram.com/p/B5HWuIDjEdq/

ਕਾਮਿਆ ਦੇ ਇਸ ਪੋਸਟ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ ।

Related Post