ਆਪਣੇ ਨਵੇਂ ਗੀਤ ਕਰੈਕ ਜੱਟ ਨਾਲ ਪੇਸ਼ ਹਨ ਗਾਇਕ ਕੰਬੀ

By  Rajan Sharma October 8th 2018 09:18 AM -- Updated: October 8th 2018 09:19 AM

20 ਸਾਲ , ਦੇਸੀ ਸਵੈਗ , ਚੈਂਲੇਂਜ ਮੇਰਾ ਨਾਸਾ ਵਾਲਿਆਂ ਨੂੰ punjbai song ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵਾਹ ਵਾਹ ਖੱਟਣ ਵਾਲੇ ਗਾਇਕ ” ਕੰਬੀ ” ਦਾ ਹਾਲ ਹੀ ਵਿੱਚ ਇਕ ਹੋਰ ਗੀਤ ਰਿਲੀਜ਼ ਹੋਇਆ ਹੈ ਜਿਸਦਾ ਨਾਮ ਹੈ ” ਕਰੈਕ ਜੱਟ ” | ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਕੰਬੀ ਦਾ ਨਵਾਂ ਗੀਤ ਕਰੈਕ ਜੱਟ ਰਿਲੀਜ਼ ਹੋਇਆ ਹੈ | ਕੰਬੀ ਨੇਂ ਇਸ ਗੀਤ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਲਿਖਿਆ ਹੈ ਕਿ -: ਜੇ ਕੋਈ ਕਮੀ ਰਹਿ ਗਈ ਹੋਈ ਤਾਂ ਉਹ ਸਿਰਫ ਮੇਰੇ ਵੱਲੋ ਹੀ ਹੋਣੀ ਹੈ | ਇਸ ਗੀਤ ਦੇ ਬੋਲ ” ਹਰਮਨ ਬਾਠ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਰਵੀ ਆਰ ਬੀ ਐੱਸ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਨੂੰ ” ਟੀਮ ਪਰਮੀਸ਼ ਵਰਮਾ ” ਦੁਆਰਾ ਫਿਲਮਾਇਆ ਗਿਆ ਹੈ |

ਹੋਰ ਪੜੋ : https://www.ptcpunjabi.co.in/harbhajan-maan-shared-a-video-on-his-instagram/

 

https://www.youtube.com/watch?v=LmoiPkxMC4U

ਕੋਈ ਵੀ ਇਨਸਾਨ ਕਮਜ਼ੋਰ ਨਹੀਂ ਹੁੰਦਾ ਅਗਰ ਉਹ ਚਾਹੇ ਤਾਂ ਮਿਹਨਤ ਨਾਲ ਸਭ ਹਾਸਿਲ ਕਰ ਸਕਦਾ ਹੈ ਕੁਝ ਇਸ ਤਰਾਂ ਹੀ ਵਿਖਾਇਆ ਗਿਆ ਹੈ ਕੰਬੀ ਦੇ ਇਸ ਗੀਤ ‘ਚ ਕਿ ਕਿਵੇਂ ਉਹ ਵਿਗੜੇ ਬਦਮਾਸ਼ ਨੂੰ ਸਬਕ ਸਿਖਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ | ਲੋਕਾਂ ਦੁਆਰਾ ਇਸ ਗੀਤ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕੰਬੀ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕਿਆ ਹੈ ਅਤੇ ਸਾਰੇ ਗੀਤਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ |

ਕੰਬੀ ਦਾ ਇਕ ਬਹੁਤ ਹੀ ਮਸ਼ਹੂਰ ਗੀਤ ਹੈ ਜਿਸਦਾ ਨਾਮ ਹੈ ” ਚੈਂਲੇਂਜ ਟੂ ਨਾਸਾ ” ਇਸ ਗੀਤ ਦੁਆਰਾ ਇਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ | ਇਸ ਗੀਤ ਨੂੰ ਜਿਥੇ ਕਿ ” ਕੰਬੀ ” ਨੇ ਆਪਣੀ ਅਵਾਜ਼ ਨਾਲ ਸਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ਵੀ ਉਹਨਾਂ ਦੁਆਰਾ ਹੀ ਲਿਖੇ ਗਏ ਹਨ |

Related Post