'ਕਮਲੀ' ਦੇ ਰੰਗ ਰੰਗੇ 'ਚ ਮਨਕਿਰਤ ਔਲਖ ਅਤੇ ਰੂਪੀ ਗਿੱਲ 

By  Shaminder October 30th 2018 05:07 AM

ਮਨਕਿਰਤ ਔਲਖ ਅਤੇ ਰੂਪੀ ਗਿੱਲ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਕਮਲੀ' । ਇਸ ਗੀਤ  ਦਾ ਫ੍ਰਸਟ ਲੁਕ ਉਨ੍ਹਾਂ ਨੇ ਜਾਰੀ ਕੀਤਾ ਹੈ । ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਨੇ ਲਿਖੇ ਨੇ ਵੀਤ ਬਲਜੀਤ ਨੇ । ਵੀਡਿਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ । ਇਹ ਗਾਣਾ ਇੱਕਤੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ  : ਸੱਤ ਸਾਲਾਂ ਨੂੰ ਸੱਤ ਦਿੰਨਾ ‘ਚ ਕਿਉਂ ਮਿੱਟੀ ਕਰ ਗਈ ਤੂੰ- ਮਨਕਿਰਤ ਔਲਖ

https://www.instagram.com/p/BpdqMGcH_Gw/?hl=en&taken-by=mankirtaulakh

ਮਨਕਿਰਤ ਔਲਖ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਮਨਕਿਰਤ ਔਲਖ ਨੇ 'ਤੇਰੀ ਚੂੜੀ ਬਾਂਹ' ਅਤੇ 'ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ' ਸਣੇ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ ਨੂੰ ਸਰੋਤਿਆਂ ਖਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਉਹ ਮੁੜ ਤੋਂ ਆਪਣੇ ਨਵੇਂ ਗੀਤ 'ਕਮਲੀ' ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ ।

 

ਇਸ ਗੀਤ 'ਚ ਉਹ ਸਰੋਤਿਆਂ ਲਈ ਕੀ ਖਾਸ ਲੈ ਕੇ ਆ ਰਹੇ ਨੇ । ਇਹ ਤਾਂ ਇੱਕਤੀ ਅਕਤੂਬਰ ਨੂੰ ਹੀ ਪਤਾ ਲੱਗ ਸਕੇਗਾ ।ਪਰ ਮਨਕਿਰਤ ਔਲਖ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ । ਮਨਕਿਰਤ ਔਲਖ ਅਤੇ ਰੂਪੀ ਗਿੱਲ ਦੀ ਇਹ ਜੋੜੀ ਆਪਣੇ ਇਸ ਨਵੇਂ ਗੀਤ ਰਾਹੀਂ ਕੀ ਕਮਾਲ ਕਰ ਸਕੇਗੀ ਅਤੇ ਸਰੋਤਿਆਂ ਦਾ ਦਿਲ ਜਿੱਤ ਸਕੇਗੀ ਇਹ ਤਾਂ ਇੱਕਤੀ ਅਕਤੂਬਰ ਨੂੰ ਹੀ ਪਤਾ ਲੱਗ ਸਕੇਗਾ ।

mankirt aulakh mankirt aulakh

 

Related Post