‘ਕੰਡਾ ਤਾਰ’ ਗੀਤ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕਰ ਰਹੇ ਨੇ ਆਰ ਨੇਤ

By  Shaminder April 9th 2020 02:52 PM

ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ । ਕਈ ਪੰਜਾਬੀ ਗਾਇਕਾਂ ਨੇ ਇਸ ਵਾਇਰਸ ‘ਤੇ ਗੀਤ ਵੀ ਕੱਢੇ ਹਨ । ਹੁਣ ਪੰਜਾਬ ਦੇ ਪ੍ਰਸਿੱਧ ਗਾਇਕ ਆਰ ਨੇਤ ਨੇ ਵੀ ਕੋਰੋਨਾ ਵਾਇਰਸ ‘ਤੇ ਗੀਤ ਕੱਢਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤਾਂ ਦਾ ਜ਼ਿਕਰ ਕੀਤਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਵਾਇਰਸ ਕਾਰਨ ਜਿੱਥੇ ਕੰਮ ਕਾਜ ਠੱਪ ਹੋ ਗਏ ਨੇ, ਉੱਥੇ ਹੀ ਇਸ ਲਾਕ ਡਾਊਨ ਕਾਰਨ ਮੁਲਕ ਕਈ ਸਾਲ ਪਿੱਛੇ ਚਲਾ ਜਾਵੇਗਾ ।

ਗੀਤ ਦੇ ਅਖੀਰ ‘ਚ ਉਨ੍ਹਾਂ ਨੇ ਲੋਕਾਂ ਨੂੰ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਸ ਬਿਮਾਰੀ ਨੂੰ ਮਜ਼ਾਕ ‘ਚ ਨਾਂ ਲਵੋ ਕਿਉਂਕਿ ਇਹ ਬਿਮਾਰੀ ਜੇ ਝੁੱਗੀਆਂ ਝੋਪੜੀਆਂ ‘ਚ ਫੈਲ ਗਈ ਤਾਂ ਮਹਿਲਾਂ ‘ਚ ਰਹਿਣ ਵਾਲੇ ਵੀ ਇਸ ਦੀ ਲਪੇਟ ‘ਚ ਆ ਜਾਣਗੇ ।

https://www.instagram.com/p/B-txW-OpVYm/

ਇਸ ਗੀਤ ਨੂੰ ‘ਕੰਡਾ ਤਾਰ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਜਦੋਂਕਿ ਇਸ ਨੂੰ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਹੈ । ਪੀਟੀਸੀ ਪੰਜਾਬੀ ‘ਤੇ ਇਸ ਗੀਤ ਨੂੰ ਵੇਖਿਆ ਜਾ ਸਕਦਾ ਹੈ । ਮਿਊਜ਼ਿਕ ਐਂਮਪਾਇਰ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

Related Post