ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਦਿੱਤਾ ਠੋਕਵਾਂ ਜਵਾਬ, ਕੰਗਨਾ ਨੇ ਟਵਿੱਟਰ ’ਤੇ ਬਲੌਕ ਕਰਕੇ ਛੁਡਵਾਇਆ ਖਹਿੜਾ
ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਰਣਜੀਤ ਬਾਵਾ ਵਿਚਾਲੇ ਨਵਾਂ ਵਿਵਾਦ ਛਿੜ ਗਿਆ ਹੈ । ਸੋਸ਼ਲ ਮੀਡੀਆ ’ਤੇ ਰਣਜੀਤ ਬਾਵਾ ਨੇ ਕੰਗਨਾ ਨੂੰ ਲੰਮੇ ਹੱਥੀਂ ਲਿਆ ਹੈ । ਦਰਅਸਲ ਕੰਗਨਾ ਨੇ ਇੱਕ ਟਵੀਟ ਕਰਕੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਦੱਸਿਆ ਸੀ । ਜਿਸ ਤੋਂ ਬਾਅਦ ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਰਣਜੀਤ ਬਾਵਾ ਨੇ ਵੀ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿੰਦੇ ਹੋਏ ਲਿਖਿਆ ਲਿਖਿਆ "ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ..ਜਿਹੜੇ ਹੱਕ ਮੰਗ ਰਹੇ ਜਾਂ ਕੌਣ? ਅੱਤਵਾਦੀ ਪਤਾ ਵੀ ਆ ਕੌਣ ਹੁੰਦੇ, ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫੇਰ ਪਤਾ ਚਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ 'ਤੇ ... ਜੈ ਜਵਾਨ ਜੈ ਮਜ਼ਦੂਰ ਕਿਸਾਨ"
ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਇਆ ਵੀਤ ਬਲਜੀਤ ਦਾ ਪੁੱਤਰ, ਵੀਤ ਬਲਜੀਤ ਨੇ ਤਸਵੀਰ ਕੀਤੀ ਸਾਂਝੀ

ਰਣਜੀਤ ਬਾਵਾ ਦੇ ਇਸ ਟਵੀਟ ਤੋਂ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਟਵਿੱਟਰ ਤੋਂ ਬਲੋਕ ਕਰ ਦਿੱਤਾ। ਅਦਾਕਾਰਾ ਕੰਗਨਾ ਰਣੌਤ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਿਖਿਆ ਸੀ, 'ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ?

ਇਹ ਓਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।'
View this post on Instagram