ਚੀਨ ਦਾ ਬਣਿਆ ਸਮਾਨ ਖਰੀਦਣ ਵਾਲਿਆਂ ਨੂੰ ਕੰਗਨਾ ਰਣਾਵਤ ਨੇ ਦਿੱਤੀ ਨਸੀਹਤ

By  Rupinder Kaler June 27th 2020 05:16 PM

ਬੇਬਾਕ ਬਿਆਨਬਾਜ਼ੀ ਲਈ ਜਾਣੀ ਜਾਂਦੀ ਕੰਗਨਾ ਰਣਾਵਤ ਨੇ ਇਸ ਵਾਰ ਚੀਨ ਤੇ ਭਾਰਤ ਦੇ ਰਿਸ਼ਤਿਆਂ ਤੇ ਬਿਆਨ ਦਿੱਤਾ ਹੈ । ਚੀਨ ਵਲੋਂ ਲੱਦਾਖ ਵਿੱਚ ਕੀਤੀ ਗਈ ਹਰਕਤ ਤੇ ਕੰਗਣਾ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਕੰਗਨਾ ਨੇ ਕਿਹਾ ਕਿ ਸਾਨੂੰ ਚੀਨੀ ਸਾਮਾਨ ਤੋਂ ਭਾਵੇਂ ਜੋ ਵੀ ਮੁਨਾਫ਼ਾ ਹੁੰਦਾ ਹੈ ਪਰ ਸਾਨੂੰ ਉਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਚੀਨੀ ਸਾਮਾਨ ਖਰੀਦ ਕੇ ਅਸੀਂ ਚੀਨ ਦੀ ਭਾਰਤ ਨਾਲ ਲੜਾਈ ਵਿੱਚ ਚੀਨ ਦਾ ਸਾਥ ਦੇਣ ਵਾਲਾ ਕੰਮ ਕਰਦੇ ਹਾਂ ।

https://www.instagram.com/p/CB7Kg8ElU27/

ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਨਾਲ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ, ਤੇ ਆਤਮਨਿਰਭਰ ਬਣਨਾ ਚਾਹੀਦਾ ਹੈ। ਇਸ ਤੋਂ ਪਹਿਲਾ ਕੰਗਨਾ ਰਣੌਤ ਨੇ ਸਿੱਧੇ ਤੌਰ ਤੇ ਬਾਲੀਵੁੱਡ ਦੇ ਵੱਡੇ ਪ੍ਰੋਡਿਓਸਰਜ਼ ਤੇ ਨਿਸ਼ਾਨਾ ਸਾਧ ਉਨ੍ਹਾਂ ਦੀ ਗੁੱਟਬਾਜ਼ੀ ਦੀ ਬਹਿਸ ਨੂੰ ਸ਼ੁਰੂ ਕੀਤਾ ਸੀ ਤੇ ਕਿਹਾ ਸੀ ਕਿ ਬਾਲੀਵੁੱਡ ਦੇ ਕਈ ਲੋਕਾਂ ਨੇ ਕੰਗਨਾ ਨੂੰ ਵੀ ਖ਼ੁਦਕੁਸ਼ੀ ਲਈ ਉਕਸਾਇਆ ਸੀ।ਪਰ ਕੰਗਨਾ ਨੇ ਉਹ ਲੜਾਈ ਜਿੱਤ ਲਈ ਜੋ ਸੁਸ਼ਾਂਤ ਨਹੀਂ ਜਿੱਤ ਪਾਇਆ।

https://www.instagram.com/p/CBnUBBDhS7W/

Related Post