ਕੰਗਨਾ ਰਨਾਵਤ ਦੀ ਸਰਕਾਰ ਨੂੰ ਅਪੀਲ, ਕਰਣ ਜੌਹਰ ਤੋਂ ਪਦਮਸ਼੍ਰੀ ਵਾਪਸ ਲੈਣ ਦੀ ਕੀਤੀ ਮੰਗ
Rupinder Kaler
August 18th 2020 05:41 PM
ਕੰਗਨਾ ਰਨਾਵਤ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ । ਪਿਛਲੇ ਚਾਰ ਮਹੀਨਿਆਂ ਤੋਂ ਕੰਗਨਾ ਆਪਣੇ ਪਰਿਵਾਰ ਨਾਲ ਮਨਾਲੀ ਵਿੱਚ ਰਹਿ ਰਹੀ ਹੈ । ਇਸ ਸਭ ਦੇ ਚਲਦੇ ਕੰਗਨਾ ਨੇ ਜੌਹਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆਏ ਦਿਨ ਹੀ ਕੰਗਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਰਨ ਖਿਲਾਫ ਭੜਾਸ ਕੱਢਦੀ ਰਹਿੰਦੀ ਹੈ। ਹੁਣ ਕੰਗਨਾ ਨੇ ਹਾਲ ਹੀ 'ਚ ਕਰਣ ਜੌਹਰ ਦੀ ਪ੍ਰੋਡਿਊਸ ਕੀਤੀ ਫ਼ਿਲਮ 'ਗੁੰਜਨ ਸਕਸੈਨਾ: ਦ ਕਾਰਗਿਲ ਗਰਲ' ਲਈ ਕਰਨ 'ਤੇ ਨਿਸ਼ਾਨਾ ਸਾਧਿਆ ਹੈ।
https://twitter.com/KanganaTeam/status/1295594254681554945
ਦੱਸ ਦਈਏ ਕਿ ਹੁਣ ਕੰਗਨਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਨ ਤੋਂ ਪਦਮਸ਼੍ਰੀ ਵਾਪਸ ਲੈਣ। ਉਨ੍ਹਾਂ ਨੇ ਕਰਣ 'ਤੇ ਐਂਟੀ ਨੈਸ਼ਨਲ ਫ਼ਿਲਮ ਬਣਾਉਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਕਿਹਾ ਕਿ ਕਰਣ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਤੇ ਸੁਸ਼ਾਂਤ ਦਾ ਕਰੀਅਰ ਤਬਾਹ ਕੀਤਾ।
https://www.instagram.com/p/CD5kZmJhEZp/