ਕੰਗਨਾ ਰਨਾਵਤ ਦੀ ਮਾਂ ਨੇ ਇਸ ਦਲਿਤ ਬੱਚੀ ਨੂੰ ਪਹਿਲਾਂ ਗੋਦ ਲੈ ਕੇ ਪਾਲਿਆ ਤੇ ਫਿਰ ਧੀ ਬਣਾ ਕੇ ਕੀਤਾ ਵਿਆਹ

By  Rupinder Kaler September 2nd 2020 10:48 AM

ਕੰਗਨਾ ਰਨਾਵਤ ਏਨੀਂ ਦਿਨੀਂ ਟਵਿੱਟਰ ਤੇ ਕਾਫੀ ਐਕਟਿਵ ਹੈ ਬੀਤੇ ਦਿਨ ਇੱਕ ਟਵੀਟ ਕਰਕੇ ਦੱਸਿਆ ਕਿ ਉਸ ਦੀ ਮਾਂ ਨੇ ਇੱਕ ਦਲਿਤ ਲੜਕੀ ਨੂੰ ਗੋਦ ਲਿਆ, ਉਸ ਨੂੰ ਪਾਲਿਆ ਅਤੇ 21 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰਵਾਇਆ। ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ 'ਪਿਆਰੇ ਦੋਸਤੋ, ਬਹੁਤ ਸਾਰੇ ਲੋਕਾਂ ਨੇ ਮੈਨੂੰ ਦਲਿਤਾਂ 'ਤੇ ਅੱਤਿਆਚਾਰ ਨਾਲ ਸਬੰਧਤ ਖ਼ਬਰਾਂ ਟੈਗ ਕੀਤੀਆਂ ਹਨ

https://twitter.com/KanganaTeam/status/1300308241247735808

....ਅਤੇ ਬਹੁਤ ਸਾਰੇ ਹੁਸ਼ਿਆਰ ਲੋਕ ਜੋ ਇਨ੍ਹਾਂ ਖ਼ਬਰਾਂ ਰਾਹੀਂ ਸਿਰਫ ਭਾਰਤ ਨੂੰ ਜਾਣਦੇ ਹਨ, ਉਨ੍ਹਾਂ ਨੇ ਮਾਡਰਨ ਇੰਡੀਆ ਨੂੰ ਲੈ ਕੇ ਮੇਰੇ ਵਿਚਾਰ ਦਾ ਮਜ਼ਾਕ ਉਡਾਇਆ। ਅਜਿਹੇ ਲੋਕਾਂ ਲਈ ਮੈਂ ਆਪਣੀ ਜ਼ਿੰਦਗੀ ਅਤੇ ਆਪਣੀ ਭੈਣ ਰਾਜੂ ਦੀ ਕਹਾਣੀ ਸਾਂਝੀ ਕਰ ਰਹੀ ਹਾਂ ਜੋ ਇਸ ਫੋਟੋ 'ਚ ਦੁਲਹਨ ਹੈ। ਮੇਰੀ ਮਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਉਹ ਪਿੰਡ ਵਿੱਚ ਮਨਸਾ ਨਾਮ ਦੀ ਇੱਕ ਦਲਿਤ ਔਰਤ ਦੀ ਦੁਰਦਸ਼ਾ ਨੂੰ ਵੇਖ ਕੇ ਬਹੁਤ ਦੁਖੀ ਹੋਈ।

https://www.instagram.com/p/CElJ4kjFVWd/

ਉਨ੍ਹਾਂ ਦੀਆਂ ਤਿੰਨ ਲੜਕੀਆਂ ਸੀ ਪਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਜਿਸ ਤੋਂ ਬਾਅਦ, ਸਹੁਰਿਆਂ ਦੀ ਇੱਛਾ ਦੇ ਵਿਰੁੱਧ ਮੇਰੀ ਮਾਂ ਨੇ ਉਸ ਔਰਤ ਦੀ ਛੋਟੀ ਬੱਚੀ ਰਾਜਕੁਮਾਰੀ ਨੂੰ ਗੋਦ ਲੈ ਲਿਆ। ਉਸ ਨੂੰ ਸਕੂਲ ਅਤੇ ਫਿਰ ਕਾਲਜ ਭੇਜਿਆ ਗਿਆ। ਰਾਜੂ ਦੀ ਸਾਡੇ ਨਾਲ ਵੱਡੀ ਹੋਈ ਅਤੇ 21 ਸਾਲ ਦੀ ਉਮਰ ਵਿੱਚ ਮਾਂ ਨੇ ਉਸ ਦਾ ਵਿਆਹ ਭੂਮੀ ਜੀਜੂ ਨਾਲ ਕਰ ਦਿੱਤਾ। ਉਹ ਚੰਡੀਗੜ੍ਹ 'ਚ ਰਹਿੰਦੇ ਹਨ, ਉਨ੍ਹਾਂ ਦੇ ਬੇਟੇ ਭਾਨੂ ਦਾ ਵਿਆਹ ਇਸ ਹਫਤੇ ਹੋਇਆ। ਜਦੋਂ ਮੈਨੂੰ ਉਸ ਜੋੜੇ ਦੀਆਂ ਪਿਆਰੀਆਂ ਤਸਵੀਰਾਂ ਮਿਲੀਆਂ, ਮੇਰੀ ਮਾਂ ਨੇ ਕਿਹਾ ਕਿ ਲੜਕੀ ਬ੍ਰਾਹਮਣ ਹੈ, ਇਸ ਨੂੰ ਕਦੇ ਕਿਸੇ ਖ਼ਬਰ 'ਚ ਨਹੀਂ ਦਿਖਾਇਆ ਜਾਵੇਗਾ।'

https://www.instagram.com/p/CEYSH22hKTx/

Related Post