ਕੰਗਨਾ ਰਣੌਤ ਨੇ ਬੀਐੱਮਸੀ ਨੂੰ ਭੇਜਿਆ ਨੋਟਿਸ, ਦੋ ਕਰੋੜ ਦੇ ਮੁਆਵਜ਼ੇ ਦੀ ਕੀਤੀ ਮੰਗ

By  Shaminder September 16th 2020 11:45 AM -- Updated: September 16th 2020 12:21 PM

ਸ਼ਿਵ ਸੈਨਾ ਅਤੇ ਮਹਾਰਾਸ਼ਟਰ ਸਰਕਾਰ ਨਾਲ ਚੱਲ ਰਹੇ ਵਿਵਾਦ ਦਰਮਿਆਨ ਅਦਾਕਾਰਾ ਕੰਗਨਾ ਰਣੌਤ ਨੇ ਉਸ ਦੇ ਦਫ਼ਤਰ ‘ਚ ਕੀਤੀ ਗਈ ਕਾਰਵਾਈ ਲਈ ਬੀਐੱਮਸੀ ਨੋਟਿਸ ਭੇਜਿਆ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਦਫ਼ਤਰ ‘ਚ ਗਲਤ ਤਰੀਕੇ ਨਾਲ ਕੀਤੀ ਕਾਰਵਾਈ ਲਈ ਦੋ ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ ।

ਹੋਰ ਪੜ੍ਹੋ:ਹੁਣ ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕਰਕੇ ਕੰਗਨਾ ਰਣੌਤ ਨਾਲ ਲਿਆ ਪੰਗਾ

Kangna Ranaut Kangna Ranaut

9 ਸਤੰਬਰ ਨੂੰ, ਬੀਐਮਸੀ ਨੇ ਉਪਨਗਰ ਬਾਂਦਰਾ ਵਿੱਚ ਰਣੌਤ ਦੇ ਬੰਗਲੇ ਵਿੱਚ ਕਥਿਤ ਨਾਜਾਇਜ਼ ਉਸਾਰੀ ਨੂੰ ਤੋੜ ਦਿੱਤਾ ਸੀ, ਜਿਸ ਦੇ ਵਿਰੁੱਧ ਅਭਿਨੇਤਰੀ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਜਸਟਿਸ ਐਸ ਜੇ ਕਠਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਫਿ ਫਿਰ ਬੀਐੱਮਸੀ ਦੀ ਕਾਰਵਾਈ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਇਹ ‘ਮੰਦਭਾਗਾ’ਜਾਪਦਾ ਹੈ।

kangna Ranaut kangna Ranaut

ਅਭਿਨੇਤਰੀ ਕੰਗਨਾ ਰਣੌਤ ਨੇ ਅੱਜ ਬੰਬੇ ਹਾਈ ਕੋਰਟ 'ਚ ਸੋਧੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀਐਮਸੀ ਦੀ ਕਾਰਵਾਈ ਕਾਰਨ ਕੰਗਣਾ ਦੇ ਘਰ ਦਫਤਰ ਵਿਚ 40 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਬੀਐਮਸੀ ਤੋਂ ਦੋ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ।

ਪਟੀਸ਼ਨ ਵਿੱਚ ਅਦਾਲਤ ਨੂੰ ਬੀਐਮਸੀ ਦੀ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦੇਣ ਅਤੇ ‘ਸਬੰਧਤ ਅਧਿਕਾਰੀਆਂ’ ਨੂੰ ਦੋ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਰੱਖੀ ਗਈ ਹੈ।

Related Post