ਕੰਗਨਾ ਨੇ ਕਿਹਾ ਘੋੜਸਵਾਰੀ ਮਿਸ ਕਰ ਰਹੀ ਹਾਂ ਤਾਂ ਲੋਕਾਂ ਨੇ ਕੁਝ ਇਸ ਤਰ੍ਹਾਂ ਉਡਾਇਆ ਮਜ਼ਾਕ

By  Rupinder Kaler November 5th 2020 04:00 PM

ਕੰਗਨਾ ਰਨੌਤ ਹਰ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ । ਇਸ ਸਭ ਦੇ ਚਲਦੇ ਉਹ ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਮਜਾ ਲੈ ਰਹੀ ਹੈ, ਤੇ ਮੁੰਬਈ ਨੂੰ ਮਿਸ ਕਰ ਰਹੀ ਹੈ । ਇੱਕ ਟਵੀਟ ਦੇ ਜਰੀਏ ਕੰਗਨਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਮੁੰਬਈ ਦੀ ਬਹੁਤ ਯਾਦ ਆ ਰਹੀ ਹੈ । ਇਸ ਤੇ ਉਹਨਾਂ ਨੂੰ ਬਹੁਤ ਟਰੋਲ ਵੀ ਕੀਤਾ ਜਾ ਰਿਹਾ ਹੈ ।

kangana-ranaut

ਹੋਰ ਪੜ੍ਹੋ :

ਨੇਹਾ ਕੱਕੜ ਨੇ ਮਨਾਇਆ ਕਰਵਾ ਚੌਥ, ਤਸਵੀਰਾਂ ਹੋ ਰਹੀਆਂ ਵਾਇਰਲ

‘ਸਟਾਈਲ’ ਫ਼ਿਲਮ ਨਾਮ ਮਸ਼ਹੂਰ ਹੋਏ ਸਨ ਸਾਹਿਲ ਖ਼ਾਨ, ਫ਼ਿਲਮਾਂ ਤੋਂ ਦੂਰ ਹੋ ਕੇ ਇਸ ਤਰ੍ਹਾਂ ਦੀ ਜਿਉਂਦੇ ਹਨ ਜ਼ਿੰਦਗੀ

Kangana Ranaut

ਕੰਗਨਾ ਨੇ ਲਿਖਿਆ ਹੈ ਕਿ ‘ਮੁੰਬਈ ਦੀ ਇੱਕ ਚੀਜ ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਮਿਸ ਕਰਦੀ ਹਾਂ, ਉਹ ਹੈ ਰੇਸ ਕੋਰਸ ਦੀ ਘੋੜ ਸਵਾਰੀ । ਮੈਂ ਖਿਡਾਰਨ ਨਹੀਂ ਹਾਂ ਪਰ ਘੋੜ ਸਵਾਰੀ ਮੇਰੇ ਲਈ ਮੈਡੀਟੇਸ਼ਨ ਵੀ ਹੈ’।

Kangana Ranaut

ਇਸ ਟਵੀਟ ਤੋਂ ਬਾਅਦ ਕੰਗਨਾ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਈ ਲੋਕਾਂ ਨੇ ਉਹਨਾਂ ਨੂੰ ਮਨੀਕਰਨਿਕਾ ਦਾ ਨਕਲੀ ਘੋੜਾ ਯਾਦ ਦਿਵਾ ਦਿੱਤਾ । ਇੱਕ ਨੇ ਤਾਂ ਉਹਨਾਂ ਨੂੰ ਵੈਲਕਮ ਫ਼ਿਲਮ ਦਾ ਮਜਨੂੰ ਭਾਈ ਦੱਸਿਆ । ਕਈਆਂ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਨਕਲੀ ਘੋੜਾ ਦੌੜਾਉਣਾ ਆਉਂਦਾ ਹੈ ।

https://twitter.com/twinitisha/status/1098499601496064000

 

Related Post