ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ : ਹੁਣ ਕੰਗਨਾ ਰਣੌਤ ਤੋਂ ਮੁੰਬਈ ਪੁਲਿਸ ਕਰੇਗੀ ਪੁੱਛਗਿੱਛ

By  Shaminder July 22nd 2020 01:14 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ।ਪਰ ਉਨ੍ਹਾਂ ਦੇ ਸੁਸਾਈਡ ਦੀ ਗੁੱਥੀ ਹਾਲੇ ਵੀ ਸੁਲਝੀ ਨਹੀਂ ਹੈ ।ਹਾਲਾਂਕਿ ਇਸ ਮਾਮਲੇ ‘ਚ ਪੁਲਿਸ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਪਰ ਹਾਲੇ ਵੀ ਪੁਲਿਸ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ ।ਹੁਣ ਇਸ ਮਾਮਲੇ ‘ਚ ਪੁਲਿਸ ਕੰਗਨਾ ਰਣੌਤ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ ।

https://www.instagram.com/p/CB948b7pEwX/

ਦੱਸਿਆ ਜਾ ਰਿਹਾ ਹੈ ਕਿ ਕੰਗਨਾ ਇਸ ਵੇਲੇ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਹੈ ਅਤੇ ਵਾਪਸ ਆਉਣ ‘ਤੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ । ਦੱਸ ਦਈਏ ਕਿ ਕੰਗਨਾ ਰਣੌਤ ਹੀ ਅਜਿਹੀ ਅਦਾਕਾਰਾ ਹੈ ਜਿਸ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਭਾਈ ਭਤੀਜਾਵਾਦ ਦਾ ਮੁੱਦਾ ਚੁੱਕਿਆ ਸੀ ।

https://www.instagram.com/p/CC7TBTSpde4/

ਉਨ੍ਹਾਂ ਨੇ ਸੁਸ਼ਾਂਤ ਦੀ ਮੌਤ ਦੇ ਪਿੱਛੇ ਬਾਲੀਵੁੱਡ ‘ਚ ‘ਭਾਈ ਭਤੀਜਾਵਾਦ’ ਤੇ ਆਪਣੇ ਬਨਾਮ ਬਾਹਰੀ ਦੇ ਮੁੱਦੇ ਨੂੰ ਚੁੱਕਿਆ ਸੀ ।ਹੁਣ ਮੁੰਬਈ ਪੁਲਿਸ ਕੰਗਨਾ ਤੋਂ ਇਹ ਜਾਨਣਾ ਚਾਹੁੰਦੀ ਹੈ ਕਿ ਸੁਸ਼ਾਂਤ ਮਾਮਲੇ ‘ਚ ਉਨ੍ਹਾਂ ਕੋਲ ਕੋਈ ਸਬੂਤ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਕੰਗਨਾ ਇਸ ਮਾਮਲੇ ਨਾਲ ਜੁੜੇ ਲੋਕਾਂ ਨੂੰ ਸਾਹਮਣੇ ਲਿਆ ਸਕਦੀ ਹੈ ।

https://www.instagram.com/p/CCfXRonJQYx/

Related Post