ਬਾਲੀਵੁੱਡ ‘ਚ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲਣ ਵਾਲੀ ਕੰਗਨਾ ਰਣੌਤ ਹੁਣ ਬਣੇਗੀ ਫਾਈਟਰ ਪਾਇਲਟ

By  Shaminder August 28th 2020 04:57 PM

ਕੰਗਨਾ ਰਣੌਤ ਜੋ ਕਿ ਆਪਣੀ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਬਾਲੀਵੁੱਡ ‘ਚ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲਣ ਵਾਲੀ ਕੰਗਨਾ ਹੁਣ ਜਲਦ ਹੀ ਪਾਇਲਟ ਬਣਦੀ ਹੋਈ ਨਜ਼ਰ ਆਏਗੀ । ਜੀ ਹਾਂ ਅਸਲ ਜ਼ਿੰਦਗੀ ‘ਚ ਨਹੀਂ ਬਲਕਿ ਰੀਲ ਲਾਈਫ ‘ਚ ਉਹ ਇੱਕ ਪਾਇਲਟ ਦੇ ਕਿਰਦਾਰ ‘ਚ ਵਿਖਾਈ ਦੇਵੇਗੀ ।ਹੁਣ ਕਹਾਣੀ ਨੂੰ ਫਿਲਮਾਉਣਾ ਬਾਕੀ ਹੈ। 'ਤੇਜਸ' ਇੰਡੀਅਨ ਫਾਈਟਰ ਜਹਾਜ਼ ਹਨ ਤੇ ਸਾਲ 2016 'ਚ ਇੰਡੀਅਨ ਏਅਰ ਫੋਰਸ ਨੇ ਲੜਾਕੂ ਜਹਾਜ਼ਾਂ ਲਈ ਮਹਿਲਾਵਾਂ ਨੂੰ ਭਰਤੀ ਕੀਤਾ ਸੀ। ਇਸੇ 'ਤੇ ਅਧਾਰਿਤ ਕੰਗਨਾ ਰਣੌਤ ਦੀ ਫ਼ਿਲਮ 'ਤੇਜਸ' ਦੀ ਕਹਾਣੀ ਹੋਵੇਗੀ।

https://www.instagram.com/p/CEa18jVFKFI/

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਾਈਟਰ ਪਾਇਲਟ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਆਪਣੀ ਆਉਣ ਵਾਲੀ ਫ਼ਿਲਮ 'ਤੇਜਸ' ਦੀ ਸ਼ੂਟਿੰਗ ਜਲਦ ਸ਼ੁਰੂ ਕਰੇਗੀ। ਮੇਕਰਸ ਨੇ ਫ਼ਿਲਮ ਦੀ ਕਹਾਣੀ ਮੁਕੰਮਲ ਕਰ ਲਈ ਹੈ। ਫ਼ਿਲਮ ਦੀ ਪ੍ਰੀ-ਪ੍ਰੋਡਕਸ਼ਨ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਾ ਹੈ।

https://www.instagram.com/p/CEYSH22hKTx/

ਹੁਣ ਕਹਾਣੀ ਨੂੰ ਫਿਲਮਾਉਣਾ ਬਾਕੀ ਹੈ। 'ਤੇਜਸ' ਇੰਡੀਅਨ ਫਾਈਟਰ ਜਹਾਜ਼ ਹਨ ਤੇ ਸਾਲ 2016 'ਚ ਇੰਡੀਅਨ ਏਅਰ ਫੋਰਸ ਨੇ ਲੜਾਕੂ ਜਹਾਜ਼ਾਂ ਲਈ ਮਹਿਲਾਵਾਂ ਨੂੰ ਭਰਤੀ ਕੀਤਾ ਸੀ।

Related Post