ਇਸ ਤਰ੍ਹਾਂ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਕਰ ਰਹੀ ਹੈ ਕੰਗਨਾ ਰਣੌਤ

By  Shaminder July 11th 2020 04:17 PM

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਨਜ਼ਰ ਆਉਣਗੇ । ਜੀ ਹਾਂ ਇਸ ਲਈ ਉਨ੍ਹਾਂ ਨੇ ਫ਼ਿਲਮ ‘ਧਾਕੜ’ ਦੀ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਸ਼ੁਰੂਅਤ ਕੀਤੀ ਹੈ ।ਇਸ ਸੈਸ਼ਨ ਦੀ ਉਸ ਨੇ ਤਸਵੀਰ ਵੀ ਸਾਂਝੀ ਕੀਤੀ ਹੈ ।ਉਹ ਇਸ ਤਸਵੀਰ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ, ਨਿਰਦੇਸ਼ਕ ਰਜਨੀਸ਼ ਘਈ, ਲੇਖਕ ਰਿਤੇਸ਼ ਸ਼ਾਹ ਅਤੇ ਨਿਰਮਾਤਾ ਸੋਹੇਲ ਮਕਲਈ ਨਾਲ ਵੀਡੀਓ ਕਾਨਫਰੰਸ ਕਰ ਰਹੀ ਹੈ।

https://twitter.com/KanganaTeam/status/1281599613850357761

ਕੰਗਣਾ ਰਣੌਤ ਦੀ ਟੀਮ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਇਹ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਹੈ। ਕੰਗਨਾ ਰਨੌਤ, ਰਜਨੀਸ਼ ਘਈ, ਰਿਤੇਸ਼ ਘਈ ਅਤੇ ਸੋਹੇਲ ਮਕਲਈ 'ਧਾਕੜ' ਲਈ ਤਿਆਰੀ ਸ਼ੁਰੂ ਹੋ ਗਈ ਹੈ।''

https://www.instagram.com/p/CCNdhjzl5JR/

ਇਸਦੇ ਨਾਲ ਹੀ ਉਸ ਨੇ ਹੈਸ਼ਟੈਗ ਲੌਕਡਾਊਨ ਸਕ੍ਰਿਪਟ ਸੈਸ਼ਨ ਵੀ ਲਿਖਿਆ ਹੈ। ਧਾਕੜ ਇਕ ਬਹੁਤ ਵੱਡੀ ਐਕਸ਼ਨ ਫਿਲਮ ਹੈ। ਇਸ ਵਿੱਚ ਕਗਨਾ ਰਣੌਤ ਮੁੱਖ ਭੂਮਿਕਾ ਵਿੱਚ ਹੈ। ਕੰਗਨਾ ਨੇ ਇਸ ਫਿਲਮ ਬਾਰੇ ਕਿਹਾ ਕਿ ਇਹ ਭਾਰਤੀ ਸਿਨੇਮਾ ਲਈ ਨਵਾਂ ਮੋੜ ਸਾਬਤ ਹੋਏਗੀ। ਇਹ ਇਕ ਫੀਮੇਲ ਲੀਡ ਐਕਸ਼ਨ ਫਿਲਮ ਹੈ।

Related Post