ਬੱਚੇ ਦੇ ਦੁਨੀਆ ‘ਚ ਆਉਣ ਤੋਂ ਪਹਿਲਾਂ ਹੀ ਇਸ ਅਦਾਕਾਰ ਦੀ ਹੋਈ ਮੌਤ, ਪ੍ਰੈਗਨੇਂਟ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

By  Shaminder June 9th 2020 05:11 PM

ਕੰਨੜ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਚਿੰਰਜੀਵੀ ਸਰਜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਅਦਾਕਾਰ ਨੂੰ 7 ਜੂਨ ਨੂੰ ਦਿਲ ਦਾ ਦੌਰਾ ਪਿਆ ਸੀ ਛਾਤੀ ‘ਚ ਦਰਦ ਹੋਣ ਤੋਂ ਬਾਅਦ ਉਸ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਇਸੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਉਨ੍ਹਾਂ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋ ਰਹੀ ਸੀ । ਜਿਸ ਤੋਂ ਬਾਅਦ ਇਸੇ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ ।

https://www.instagram.com/p/CBLsJQUHt1i/

ਪਰਿਵਾਰ ਸਮੇਤ ਫਿਲਮ ਇੰਡਸਟਰੀ ਉਨ੍ਹਾਂ ਦੀ ਮੌਤ ਕਾਰਨ ਸਦਮੇ ਵਿੱਚ ਹੈ, ਪਰ ਆਪਣੀ ਪਤਨੀ ਨੂੰ ਇਸ ਦਾ ਦੋਹਰਾ ਸਦਮਾ ਲਗਾ ਹੈ। ਦਰਅਸਲ, ਚਿਰੰਜੀਵੀ ਸਰਜਾ ਦੀ ਪਤਨੀ ਮੇਘਨਾ ਰਾਜ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ।

https://www.instagram.com/p/B7JZd3vnwB3/

ਖ਼ਬਰਾਂ ਅਨੁਸਾਰ ਮੇਘਨਾ ਅਤੇ ਚਿਰੰਜੀਵੀ ਕੁਝ ਸਮੇਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਵਾਲੇ ਸੀ। ਹਾਲਾਂਕਿ, ਇੰਡਸਟਰੀ ਵਿੱਚ ਕੁਝ ਖਾਸ ਲੋਕ ਪ੍ਰੈਗਨੈਂਸੀ ਬਾਰੇ ਜਾਣਦੇ ਹਨ।

https://www.instagram.com/p/B3xbJ6CHxTq/

ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਚਿਰੰਜੀਵੀ ਆਪਣੀ ਪਤਨੀ ਮੇਘਨਾ ਨਾਲ ਲੋਕ ਸਭਾ ਮੈਂਬਰ ਸੁਮਨਲਤਾ ਅੰਬਰੀਸ਼ ਦੇ ਘਰ ਵੀ ਗਏ ਸੀ। ਜਿੱਥੇ ਉਨ੍ਹਾਂ ਮੇਘਨਾ ਦੇ ਗਰਭਵਤੀ ਹੋਣ ਬਾਰੇ ਦੱਸਿਆ ਸੀ।

Related Post