ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਦਰਸਾਉਦੀ ਹੈ ਕਪਿਲ ਦੇਵ ਦੀ ਕਿਤਾਬ ‘We The Sikhs’

By  Rupinder Kaler April 16th 2019 11:34 AM

ਸਾਬਕਾ ਕ੍ਰਿਕੇਟ ਖਿਡਾਰੀ ਕਪਿਲ ਦੇਵ ਵੱਲੋਂ ਲਿਖੀ ਕਿਤਾਬ‘We The Sikhs’ਦਾ ਅਮਰੀਕਾ ਦੇ ਗੁਰਦੁਆਰਾ ਸੈਨ ਜੋਸ਼ ਵਿੱਚ ਵਿਮੋਚਨ ਕੀਤਾ ਗਿਆ ਹੈ । ਕਿਤਾਬ ਦੇ ਵਿਮੋਚਨ ਦੌਰਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਹਰਚਰਨ ਸਿੰਘ ਖਾਲਸਾ ਮੌਜੂਦ ਰਹੇ । ਕਪਿਲ ਦੇਵ ਦੀ ਇਸ ਕਿਤਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਦੀਆਂ ਤਸਵੀਰਾਂ ਹਨ ।

‘We The Sikhs’ ‘We The Sikhs’

ਕਪਿਲ ਦੇਵ ਦੀ ਇਹ ਕਿਤਾਬ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ । ਪਹਿਲੇ ਹਿੱਸੇ ਵਿੱਚ ਗੁਰੂ ਸਹਿਬਾਨ ਨੂੰ ਰੱਖਿਆ ਗਿਆ ਹੈ । ਦੂਜੇ ਹਿੱਸੇ ਵਿੱਚ ਸਿੱਖ ਇਤਿਹਾਸ ਹੈ ਤੇ ਤੀਜੇ ਹਿੱਸੇ ਵਿੱਚ ਇਤਿਹਾਸਕ ਗੁਰਦੁਆਰੇ ਹਨ ।

Kapil Dev And Ajay Sethi To Launch Their Coffee Table Book ‘We The Sikhs’ Kapil Dev And Ajay Sethi To Launch Their Coffee Table Book ‘We The Sikhs’

ਕਪਿਲ ਦੇਵ ਨੇ ਇਹ ਕਿਤਾਬ ਇਸ ਲਈ ਲਿਖੀ ਹੈ ਤਾਂ ਜੋ ਸਿੱਖ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾ ਸਕੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤੀ ਕ੍ਰਿਕੇਟ ਟੀਮ 1983 ਵਿੱਚ ਵਰਲਡ ਕੱਪ ਜਿੱਤ ਚੁੱਕੀ ਹੈ ।

Related Post