ਵੇਖੋ ਕਪਿਲ ਸ਼ਰਮਾ ਅਤੇ ਗਿੰਨੀ ਨੇ ਵਿਆਹ ਦੀਆਂ ਰਸਮਾਂ ਦੀਆਂ ਤਾਜ਼ਾ ਤਸਵੀਰਾਂ

By  Shaminder December 6th 2018 01:39 PM

ਕਪਿਲ ਸ਼ਰਮਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ ।ਗਿੰਨੀ ਦੇ ਘਰ ਵੀ ਬੈਂਗਲ ਸੈਰੇਮਨੀ ਹੋਈ । ਗਿੰਨੀ ਵੀ ਕਪਿਲ ਸ਼ਰਮਾ ਨੂੰ ਆਪਣਾ ਹਮਸਫਰ ਬਣਾਏ ਜਾਣ 'ਤੇ ਬੇਹੱਦ ਖੁਸ਼ ਹੈ । ਗਿੰਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਕੁਝ ਰਸਮਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।ਇਨ੍ਹਾਂ ਤਸਵੀਰਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਵੀ ਨਜ਼ਰ ਆ ਰਹੀ ਹੈ।

ਹੋਰ ਵੇਖੋ : ਖੂਬ ਜੱਚਦੀ ਹੈ ਕਪਿਲ ਸ਼ਰਮਾ ਦੀ ਲਾੜੀ, ਦੇਖੋ ਬੈਂਗਲ ਸੈਰੇਮਨੀ ਦੀ ਵੀਡਿਓ

ginni kapil ginni kapil

ਇਸ ਦੇ ਨਾਲ ਗਿੰਨੀ ਆਪਣੀਆਂ ਰਿਸ਼ਤੇਦਾਰਾਂ ਨਾਲ ਨਜ਼ਰ ਆ ਰਹੀ ਹੈ ।ਇਨ੍ਹਾਂ ਤਸਵੀਰਾਂ 'ਚ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਘੁੱਗੀ ਵੀ ਇਸ ਵਿਆਹ 'ਚ ਪਹੁੰਚਣਗੇ ।ਹਾਲਾਂ ਕਿ ਉਹ ਲੰਡਨ 'ਚ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ਪਰ ਉਹ ਕਪਿਲ ਸ਼ਰਮਾ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਪਹੁੰਚਣਗੇ ।

ਹੋਰ ਵੇਖੋ : ਕਪਿਲ ਸ਼ਰਮਾ ਦੇ ਵਿਆਹ ‘ਚ ਪਹੁੰਚ ਰਹੇ ਹਨ ਪੰਜਾਬ ਦੇ ਇਹ ਵੱਡੇ ਗਾਇਕ, ਦੇਖੋ ਤਸਵੀਰਾਂ

ginni kapil ginni kapil

ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਉਨ੍ਹਾਂ ਦਾ ਦੋਸਤ ਨਹੀਂ ਬਲਕਿ ਛੋਟਾ ਭਰਾ ਹੈ ਅਤੇ ਉਨਾਂ ਨਾਲ ਉਸ ਦਾ ਪਰਿਵਾਰਕ ਰਿਸ਼ਤਾ ਹੈ । ਇਸ ਲਈ ਉਹ ਵਿਆਹ 'ਚ ਆਉਣ ਵਾਲੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਵੀ ਕਰਨਗੇ ।

Career From Television

ਗੁਰਪ੍ਰੀਤ ਘੁੱਗੀ ਅੰਮ੍ਰਿਤਸਰ ਅਤੇ ਜਲੰਧਰ ਦੋਵਾਂ ਥਾਵਾਂ 'ਤੇ ਹੋਣ ਵਾਲੇ ਸਮਾਰੋਹਾਂ 'ਚ ਸ਼ਾਮਿਲ ਹੋਣਗੇ ।ਕਪਿਲ ਸ਼ਰਮਾ ਨੂੰ ਉਹ ਕਾਲਜ ਦੇ ਸਮੇਂ ਤੋਂ ਜਾਣਦੇ ਨੇ । ਗੁਰਪ੍ਰੀਤ ਘੁੱਗੀ ਇਸ ਗੱਲ ਤੋਂ ਵੀ ਬਹੁਤ ਖੁਸ਼ ਨੇ ਕਿ ਕਪਿਲ ਸ਼ਰਮਾ ਨੇ ਜਿਸ ਨੂੰ ਪਿਆਰ ਕੀਤਾ ਉਸ ਨਾਲ ਹੀ ਵਿਆਹ ਕਰਵਾ ਰਹੇ ਨੇ ।

 

Related Post