ਕਪਿਲ ਸ਼ਰਮਾ ਨੇ ਹੜ੍ਹ ਕਾਰਨ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ, ਖਾਲਸਾ ਏਡ ਦੀ ਵੀ ਕੀਤੀ ਸ਼ਲਾਘਾ
ਪੰਜਾਬ ਦੇ ਦੁਆਬੇ ਇਲਾਕੇ 'ਚ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਦੇ ਚਲਦਿਆਂ ਕਈ ਇਲਾਕੇ ਪਾਣੀ ਦੀ ਲਪੇਟ 'ਚ ਆ ਗਏ ਅਤੇ ਲੱਖਾਂ ਹੀ ਲੋਕ ਘਰੋਂ ਬੇਘਰ ਹੋ ਗਏ ਹਨ। ਹਜ਼ਾਰਾਂ ਹੀ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ ਉੱਥੇ ਹੀ ਹੁਣ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਪੰਜਾਬ ਦੇ ਲੋਕਾਂ ਦੀ ਮਦਦ ਲਈ ਅਪੀਲ ਕੀਤੀ ਹੈ।
View this post on Instagram
ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਇਸ ਸਮੇਂ ਹਜ਼ਾਰਾਂ ਹੀ ਪਰਿਵਾਰ ਮੁਸ਼ਕਿਲਾਂ 'ਚ ਫਸੇ ਹਨ। ਅਜਿਹੇ 'ਚ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈਏ ਜਿਸ ਨਾਲ ਉਹਨਾਂ ਚਿਹਰਿਆਂ 'ਤੇ ਮੁੜ ਤੋਂ ਮੁਸਕਾਨ ਵਾਪਿਸ ਲਿਆਂਦੀ ਜਾ ਸਕੇ।
Punjab Floods
ਇਸ ਦੇ ਨਾਲ ਹੀ ਕਪਿਲ ਨੇ ਦੁਨੀਆਂ ਭਰ 'ਚ ਰਾਹਤ ਕਾਰਜਾਂ 'ਚ ਹਿੱਸਾ ਲੈਣ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੀ ਤਰੀਫ ਵੀ ਕੀਤੀ ਹੈ। ਕਪਿਲ ਦਾ ਕਹਿਣਾ ਹੈ ਕਿ ਹਰ ਕਿਸੇ ਤੋਂ ਜੋ ਵੀ ਹੋ ਸਕੇ ਜਿੰਨ੍ਹਾਂ ਵੀ ਹੋ ਸਕੇ ਹਰ ਕਿਸੇ ਨੂੰ ਮਦਦ ਲਈ ਅੱਗੇ ਆਉਣ ਦੀ ਜ਼ਰੂਰਤ ਹੈ।
ਹੋਰ ਵੇਖੋ : ਫੋਨ 'ਚ ਆਖਿਰ ਕਿਸ ਦੀ ਤਸਵੀਰ ਦੇਖ ਜਾਨੀ ਗਿੱਪੀ ਗਰੇਵਾਲ ਲਈ ਬਣਾ ਰਹੇ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ
Punjab Floods
ਦੱਸ ਦਈਏ ਪੰਜਾਬ ਦੇ ਕਈ ਇਲਾਕੇ ਸਤਲੁਜ ਦਰਿਆ ਦੇ ਵਧੇ ਪਾਣੀ ਦੇ ਕਾਰਨ ਲਪੇਟ 'ਚ ਆਏ ਹਨ ਅਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅਜਿਹੇ 'ਚ ਖਾਲਸਾ ਏਡ ਸਮੇਤ ਹੋਰ ਵੀ ਕਈ ਸੰਸਥਾਵਾਂ ਵੱਲੋਂ ਲੋਕਾਂ ਨੂੰ ਖਾਣ ਪੀਣ ਦੀ ਸੱਮਗਰੀ ਪਹੁੰਚਾਈ ਜਾ ਰਹੀ ਹੈ। ਇਸ ਮੁਸ਼ਕਿਲ ਘੜੀ 'ਚ ਹਰ ਇੱਕ ਪੰਜਾਬੀ ਨੂੰ ਇਕੱਠੇ ਹੋ ਕੇ ਹੜ੍ਹ ਪੀੜਤ ਲੋਕਾਂ ਲਈ ਅੱਗੇ ਆਉਣ ਦੀ ਜ਼ਰੂਰਤ ਹੈ।