ਕਪਿਲ ਸ਼ਰਮਾ ਦੀ ਬੈਚਲਰ ਪਾਰਟੀ 'ਚ ਹੋਇਆ ਹੰਗਾਮਾ ,ਢੋਲ ਦੇ ਡਗੇ 'ਤੇ ਪਿਆ ਭੰਗੜਾ ,ਵੇਖੋ ਵੀਡਿਓ 

By  Shaminder December 1st 2018 10:06 AM

ਕਪਿਲ ਸ਼ਰਮਾ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਨੇ ।ਕਪਿਲ ਸ਼ਰਮਾ ਆਪਣੇ ਕਮੇਡੀ ਸ਼ੋਅ ਨਾਲ ਜਲਦ ਹੀ ਟੀਵੀ 'ਤੇ ਵਾਪਸੀ ਕਰ ਰਹੇ ਹਨ । ਉਨ੍ਹਾਂ ਦਾ ਵਿਆਹ ਬਾਰਾਂ ਦਸੰਬਰ ਨੂੰ ਹੋ ਰਿਹਾ ਹੈ ਅਜਿਹੇ 'ਚ ਉਹ ਵਿਆਹ ਤੋਂ ਪਹਿਲਾਂ ਆਪਣੀ ਬੈਚਲਰ ਲਾਈਫ ਨੂੰ ਪੂਰੀ ਤਰ੍ਹਾਂ ਮਾਣ ਰਹੇ ਨੇ । ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਕਪਿਲ ਸ਼ਰਮਾ ਨੇ ਬੜੇ ਹੀ ਧੁਮ ਧੜਾਕੇ ਨਾਲ ਬੈਚਲਰ ਪਾਰਟੀ ਕਰ ਚੁੱਕੇ ਨੇ ।

ਹੋਰ ਵੇਖੋ : ਇਸ ਤਰ੍ਹਾਂ ਦਾ ਹੈ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ, ਤੁਸੀਂ ਵੀ ਦੇਖੋ ਤਸਵੀਰਾਂ

https://www.instagram.com/p/BqycDVvA8AD/

ਉਹ ਇੱਕ ਟੀਵੀ ਸ਼ੋਅ ਦੇ ਸੈੱਟ 'ਤੇ ਪਹੁੰਚੇ ਸਨ । ਜਿੱਥੇ ਉਨ੍ਹਾਂ ਦੀ ਬੈਚਲਰ ਪਾਰਟੀ ਸੈਲੀਬਰੇਟ ਕੀਤੀ ਗਈ । ਕਪਿਲ ਸ਼ਰਮਾ ਦਾ ਨਾ ਸਿਰਫ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਬਲਕਿ ਮਨੀਸ਼ ਪਾਲ ਨੇ ਸਟੇਜ 'ਤੇ ਢੋਲ ਵਾਲਿਆਂ ਨੂੰ ਵੀ ਬੁਲਾ ਲਿਆ ।ਇਸ ਤੋਂ ਬਾਅਦ ਢੋਲ ਦੀ ਥਾਪ 'ਤੇ ਖੂਬ ਭੰਗੜਾ ਸਭ ਨੇ ਰਲ ਮਿਲ ਕੇ ਪਾਇਆ ।

ਹੋਰ ਵੇਖੋ : ਸਾਰਾਗੁਰਪਾਲ ਨੂੰ ਅੱਖ ਮਾਰ ਗਿਆ ਡੱਡੂ, ਦੇਖੋ ਵੀਡਿਓ

kapil-sharma-wedding-card kapil-sharma-wedding-card

ਦਰਅਸਲ ਇਸ ਸ਼ੋਅ ਦੇ ਪ੍ਰਤਿਯੋਗੀਆਂ ਨੇ ਕਪਿਲ ਸ਼ਰਮਾ ਦੀ ਗਰਲ ਫਰੈਂਡ ਗਿੰਨੀ ਨਾਲ ਉਨ੍ਹਾਂ ਦੇ ਵਿਆਹ ਲਈ ਪਾਰਟੀ ਦਿੱਤੇ ਬਿਨਾਂ ਸੈੱਟ ਛੱਡਣ ਤੋਂ ਮਨਾ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਪਾਰਟੀ 'ਚ ਨੱਚਣ ਵੀ । ਏਨੇ ਚਾਅ ਅਤੇ ਉਤਸ਼ਾਹ ਨਾਲ ਕਪਿਲ ਸ਼ਰਮਾ ਨੇ ਡਾਂਸ ਕੀਤਾ ਅਤੇ ਉਤਸ਼ਾਹ ਇਸ ਹੱਦ ਤੱਕ ਵਧ ਗਿਆ ਕਿ ਢੋਲ ਵਾਲੇ ਵੀ ਉਤਸ਼ਾਹ ਨਾਲ ਢੋਲ ਵਜਾਉਣ ਲੱਗੇ।ਇਨ੍ਹਾਂ ਢੋਲੀਆਂ ਨੇ ਇਸ ਢੋਲ ਨੂੰ ਏਨੇ ਜੋਸ਼ੀਲੇ ਢੰਗ ਨਾਲ ਮਨਾਇਆ ਕਿ ਢੋਲ ਵੀ ਫਟ ਗਿਆ ।

Related Post