ਲਗਜ਼ਰੀ ਦੇ ਮਾਮਲੇ 'ਚ ਕਪਿਲ ਸ਼ਰਮਾ ਸ਼ਾਹਰੁਖ ਨੂੰ ਵੀ ਛੱਡਦੇ ਹਨ ਪਿੱਛੇ, ਕਿਸ ਤਰ੍ਹਾਂ ਦੇ ਘਰ ਤੇ ਕਿਸ ਤਰ੍ਹਾਂ ਦੀਆਂ ਕਾਰਾਂ ਰੱਖਦੇ ਹਨ ਕਪਿਲ, ਦੇਖੋ ਤਸਵੀਰਾਂ 

By  Rupinder Kaler April 2nd 2019 01:34 PM

ਕਮੇਡੀ ਕਿੰਗ ਕਪਿਲ ਸ਼ਰਮਾ 2 ਅਪ੍ਰੈਲ ਨੂੰ 38 ਸਾਲਾਂ ਦੇ ਹੋ ਗਏ ਹਨ । ਛੋਟੇ ਪਰਦੇ ਦੇ ਇਸ ਕਿੰਗ ਦਾ ਵਿਆਹ ਪਿਛਲੇ ਸਾਲ ਗਿੰਨੀ ਚਥਰੱਥ ਨਾਲ ਹੋਇਆ ਹੈ । ਵਿਆਹ ਤੋਂ ਬਾਅਦ ਕਪਿਲ ਦਾ ਇਹ ਪਹਿਲਾ ਜਨਮ ਦਿਨ ਹੈ । ਜਿਸ ਤਰ੍ਹਾਂ ਉਹ ਕਮੇਡੀ ਦੇ ਕਿੰਗ ਹਨ ਉਸੇ ਤਰ੍ਹਾਂ ਉਹ ਅਸਲ ਜ਼ਿੰਦਗੀ ਵਿੱਚ ਵੀ ਕਿੰਗ ਵਾਂਗ ਰਹਿੰਦੇ ਹਨ । ਉਹਨਾਂ ਦੇ ਸਟਾਈਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸਟਾਈਲ ਬਹੁਤ ਹੀ ਲਗਜ਼ਰੀ ਹੈ ।

https://www.instagram.com/p/BOLnBBUALHk/?utm_source=ig_embed

ਕਪਿਲ ਦੀ ਨੈੱਟਵਰਥ 170  ਕਰੋੜ ਰੁਪਏ ਦੀ ਹੈ ਅਤੇ ਉਹਨਾਂ ਕੋਲ ਇੱਕ ਤੋਂ ਇੱਕ ਮਹਿੰਗੀਆਂ ਚੀਜ਼ਾਂ ਹਨ । ਕਪਿਲ ਸ਼ਰਮਾ ਕੋਲ ਪੰਜਾਬ ਵਿੱਚ ਆਲੀਸ਼ਾਨ ਬੰਗਲਾ ਹੈ । ਕਪਿਲ ਜਦੋਂ ਵੀ ਪੰਜਾਬ ਆਉਂਦੇ ਹਨ ਉਹ ਇਸ ਬੰਗਲੇ ਵਿੱਚ ਹੀ ਰਹਿੰਦੇ ਹਨ । ਕਪਿਲ ਦੇ ਇਸ ਬੰਗਲੇ ਦੀ ਕੀਮਤ 25 ਕਰੋੜ ਰੁਪਏ ਹੈ ।

https://www.instagram.com/p/BOLnDFSgFP-/?utm_source=ig_embed

ਮੁਬੰਈ ਵਿੱਚ ਕਪਿਲ ਦੇ ਕੋਲ ਡੀਐੱਲਐੱਚ ਇਨਕਲੇਵ ਵਿੱਚ ਮਹਿੰਗੇ ਫਲੈਟ ਹਨ । ਨਜਾਇਜ਼ ਨਿਰਮਾਣ ਕਰਕੇ ਉਹਨਾਂ ਦਾ ਇਹ ਫਲੈਟ ਵਿਵਾਦਾਂ ਵਿੱਚ ਵੀ ਰਿਹਾ ਹੈ । ਇਸ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾਂਦੀ ਹੈ ।

https://www.instagram.com/p/Bf0Z7KKFJRS/?utm_source=ig_embed

ਕਪਿਲ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਹੀ ਲਗਜ਼ਰੀ ਵੈਨਿਟੀ ਵੈਨ ਖਰੀਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਦੀ ਵੈਨਿਟੀ ਵੈਨ ਇੰਡਸਟਰੀ ਦੀ ਸਭ ਤੋਂ ਮਹਿੰਗੀ ਵੈਨਿਟੀ ਵੈਨ ਹੈ । ਕਪਿਲ ਦੀ ਵੈਨਿਟੀ ਵੈਨ ਦੀ ਕੀਮਤ 5.5 ਕਰੋੜ ਹੈ । ਇਸ ਨੂੰ ਖ਼ਾਸ ਤੌਰ ਤੇ ਕਪਿਲ ਲਈ ਦਿਲੀਪ ਛਾਬੜਾ ਨੇ ਡਿਜ਼ਾਇਨ ਕੀਤਾ ਹੈ ।

https://www.instagram.com/p/Bf0ZtiyF1F7/?utm_source=ig_embed

ਕਪਿਲ ਦੀਆਂ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 1.19 ਕਰੋੜ ਕੀਮਤ ਵਾਲੀ ਮਰਸਡੀਜ ਹੈ । ਮਰਸਡੀਜ ਤੋਂ ਇਲਾਵਾ ਕਪਿਲ ਦੇ ਕੋਲ ਵਾਲਵੋ ਐਕਸ.ਸੀ. ਵੀ ਹੈ । ਇਸ ਦੀ ਕੀਮਤ 90 ਤੋਂ 1.3 ਕਰੋੜ ਰੁਪਏ ਹੈ ।

https://www.instagram.com/p/Bb4G8IhFOx_/?utm_source=ig_embed

Related Post