ਅੱਜ ਹੈ ਕਪਿਲ ਸ਼ਰਮਾ ਦਾ ਜਨਮ ਦਿਨ, ਇਹ ਸ਼ਖਸ ਹੈ ਉਹਨਾਂ ਲਈ ਸਭ ਤੋਂ ਲੱਕੀ, ਜਿਸ ਕਰਕੇ ਚਮਕੀ ਕਿਸਮਤ

By  Rupinder Kaler April 2nd 2020 11:06 AM

ਕਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ । ਅੱਜ ਦੇ ਹੀ ਦਿਨ 1981 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ । ਕਮੇਡੀਅਨ ਦੇ ਨਾਲ ਨਾਲ ਉਹਨਾਂ ਨੇ ਇੱਕ ਅਦਾਕਾਰ ਦੇ ਤੌਰ ਤੇ ਵੀ ਵੱਖਰੀ ਪਹਿਚਾਣ ਬਣਾਈ ਹੈ, ਇਸ ਤੋਂ ਇਲਾਵਾ ਉਹ ਇੱਕ ਚੰਗੇ ਗਾਇਕ ਵੀ ਹਨ ।ਕਪਿਲ ਦੇ ਜਨਮ ਦਿਨ ਤੇ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ । ਅੰਮ੍ਰਿਤਰ ਦੇ ਰਹਿਣ ਵਾਲੇ ਕਪਿਲ ਸ਼ਰਮਾ ਦਾ ਅਸਲ ਨਾਂਅ ਕਪਿਲ ਪੁੰਜ ਹੈ, ਪਰ ਇੰਡਸਟਰੀ ਵਿੱਚ ਕਦਮ ਰੱਖਦੇ ਹੀ ਉਹਨਾਂ ਨੇ ਆਪਣਾ ਨਾਂਅ ਕਪਿਲ ਸ਼ਰਮਾ ਰੱਖ ਲਿਆ ।

https://www.instagram.com/p/B9taGrZgJYI/

ਕਪਿਲ ਦੇ ਪਿਤਾ ਪੁਲਿਸ ਕਾਂਸਟੇਬਲ ਸਨ, ਜਿਨ੍ਹਾਂ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ । ਇਸ ਵਜ੍ਹਾ ਕਰਕੇ ਕਪਿਲ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ । ਕਪਿਲ ਸ਼ੁਰੂ ਵਿੱਚ ਗਾਇਕ ਬਣਨਾ ਚਾਹੁੰਦੇ ਸਨ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ । ਗਾਇਕੀ ਛੱਡਕੇ ਉਹਨਾਂ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ-3’ ਵਿੱਚ ਹਿੱਸਾ ਲਿਆ ਤੇ ਵਿਨਰ ਬਣਨ ਤੋਂ ਬਾਅਦ ਉਹਨਾਂ ਦੀ ਕਿਸਮਤ ਅਚਾਨਕ ਬਦਲ ਗਈ ।

https://www.instagram.com/p/B-CdosgAKR5/

ਇਸ ਤੋਂ ਬਾਅਦ ਉਹ ਲਗਾਤਾਰ ਕਮੇਡੀ ਸਰਕਸ ਦੇ ਜੇਤੂ ਬਣਦੇ ਰਹੇ । ਇਸ ਤੋਂ ਬਾਅਦ ਉਹ ਉਹ ਆਪਣਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਲੈ ਕੇ ਆਏ । ਇਸ ਸ਼ੋਅ ਕਰਕੇ ਉਹਨਾਂ ਦੇ ਸਿਤਾਰੇ ਏਨੇਂ ਚਮਕੇ ਕਿ ਅੱਜ ਉਹਨਾਂ ਦਾ ਨਾਂਅ ਫੋਬਰਸ ਦੇ ਸਭ ਤੋਂ ਅਮੀਰ 100 ਲੋਕਾਂ ਦੀ ਸੂਚੀ ਵਿੱਚ ਹੈ । ਕਪਿਲ ਸਾਲ ਵਿੱਚ 58 ਕਰੋੜ ਤੋਂ ਵੱਧ ਕਮਾਉਂਦੇ ਹਨ । ਕਪਿਲ ਉਦੋਂ ਕਾਫੀ ਸੁਰਖੀਆਂ ਵਿੱਚ ਆਏ ਜਦੋਂ ਉਹਨਾਂ ਦੀ ਲੜਾਈ ਸੁਨੀਲ ਗਰੋਵਰ ਨਾਲ ਹੋਈ ।

https://www.instagram.com/p/B-cKZw-AxdT/

ਇਸ ਲੜਾਈ ਤੋਂ ਬਾਅਦ ਕਪਿਲ ਦੀ ਛਵੀ ਕਾਫੀ ਖਰਾਬ ਹੋ ਗਈ ਤੇ ਉਹ ਇੱਕ ਵਾਰ ਫਿਰ ਨਿਘਾਰ ਵੱਲ ਜਾ ਰਹੇ ਸਨ । ਪਰ ਇਸ ਦੌਰਾਨ ਇੱਕ ਸ਼ਖਸ ਉਹਨਾਂ ਦੀ ਜ਼ਿੰਦਗੀ ਵਿੱਚ ਲੱਕੀ ਬਣਕੇ ਆਇਆ ਤੇ ਸਭ ਕੁਝ ਠੀਕ ਹੋਣ ਲੱਗਾ । ਉਹ ਸ਼ਖਸ ਸੀ ਉਹਨਾਂ ਦੀ ਪਤਨੀ ਗਿੰਨੀ । ਗਿੰਨੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਕਪਿਲ ਨੇ ਇੰਡਸਟਰੀ ਵਿੱਚ ਮੁੜ ਵਾਪਸੀ ਕੀਤੀ ਤੇ ਅੱਜ ਉਹ ਆਪਣੇ ਸ਼ੋਅ ਨਾਲ ਇੰਡਸਟਰੀ ਵਿੱਚ ਨੰਬਰ ਇੱਕ ਤੇ ਹਨ ।

https://www.instagram.com/p/BskagaJhCyQ/?utm_source=ig_embed

Related Post