ਕਪਿਲ ਸ਼ਰਮਾ ਦੀ ਫ਼ਿਰੰਗੀ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

By  Gourav Kochhar October 23rd 2017 11:15 AM -- Updated: October 26th 2017 11:13 AM

ਕਪਿਲ ਸ਼ਰਮਾ ਦੀ ਆਉਣ ਵਾਲੀ ਫ਼ਿਲਮ ਫ਼ਿਰੰਗੀ ਕਾਫੀ ਦੇਰ ਤੋਂ ਚਰਚਾ 'ਚ ਚੱਲ ਰਹੀ ਹੈ | ਕਪਿਲ ਸ਼ਰਮਾ ਦੀ ਇਸ ਫ਼ਿਲਮ ਦਾ ਇੰਤਜ਼ਾਰ ਹਰ ਕੋਈ ਬੜੀ ਬੇਸਬਰੀ ਨਾਲ ਕਰ ਰਿਹਾ ਹੈ | ਤੁਹਾਡੀ ਬੇਸਬਰੀ ਨੂੰ ਘੱਟ ਕਰਨ ਦੇ ਲਈ ਤੁਹਾਨੂੰ ਦਸ ਦੇਈਏ ਕਿ ਫ਼ਿਰੰਗੀ ਫ਼ਿਲਮ ਦੀ ਪਹਿਲੀ ਝੱਲਕ ਕਲ ਜਾਰੀ ਹੋ ਜਾਵੇਗੀ ਅਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤੀਥੀ ਹੈ 24 ਨਵੰਬਰ |

ਅੱਜ ਹੀ ਕਪਿਲ ਸ਼ਰਮਾ ਨੇ ਫੇਸਬੁੱਕ ਤੇ ਇਕ ਪੋਸਟ ਸਾਂਝੀ ਕਰਕੇ ਦਸਿਆ ਕਿ ਕੱਲ ਫ਼ਿਰੰਗੀ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ | ਪਿੱਛੇ ਜਿਹੇ "Kapil Sharma" ਦੁਆਰਾ ਸਾਂਝਾ ਕਿੱਤੇ ਇਸ ਫ਼ਿਲਮ ਦੇ ਪੋਸਟਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਚਲੋ ਵੇਖਦੇ ਹਾਂ ਲੋਕ ਕੱਲ ਇਸ ਫ਼ਿਲਮ ਦੇ ਟ੍ਰੇਲਰ ਨੂੰ ਕਿੰਨ੍ਹਾ ਕੁ ਪਿਆਰ ਦਿੰਦੇ ਨੇ |

Related Post