ਕਪਿਲ ਸ਼ਰਮਾ ਨੂੰ ਵੱਡਾ ਝੱਟਕਾ, ਨਹੀਂ ਰਿਹਾ ਉਸ ਦਾ ਇਹ ਖਾਸ ਦੋਸਤ

By  Gourav Kochhar January 19th 2018 09:42 AM

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਇਕ ਹੋਰ ਬੁਰੀ ਖਬਰ ਆਈ ਹੈ। ਕਪਿਲ ਦੇ ਇੱਕਲੇਪਨ ਦਾ ਸਾਥੀ ਤੇ ਉਸ ਦਾ ਸਭ ਤੋਂ ਕਰੀਬੀ ਦੋਸਤ 'ਜ਼ੰਜੀਰ' ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਦੱਸ ਦੇਈਏ ਕਿ ਜ਼ੰਜੀਰ ਕਪਿਲ ਦੇ ਪਾਲਤੂ ਕੁੱਤੇ ਦਾ ਨਾਂ ਸੀ, ਜਿਸ ਨੂੰ ਉਹ ਪਿਆਰ ਨਾਲ ਜੋਂਜੋ ਬੁਲਾਉਂਦਾ ਸੀ। ਸੂਤਰਾਂ ਮੁਤਾਬਕ 9 ਸਾਲ ਦੇ ਜ਼ੰਜੀਰ ਨੇ 17 ਜਨਵਰੀ ਨੂੰ ਜੁਹੂ ਦੇ ਡਾਕਟਰ ਸਵਾਲੀ ਕਲੀਨਿਕ 'ਚ ਆਖਰੀ ਸਾਹ ਲਿਆ। ਹਾਲ ਹੀ 'ਚ ਜ਼ੰਜੀਰ ਦੀ ਗਲੀ ਦੇ ਕੁੱਤਿਆਂ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਜੰਜੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੰਜੈਕਸ਼ਨ ਦੁਆਰਾ ਉਸ ਨੂੰ ਦਵਾਈਆਂ ਦਿੰਦੇ ਸਮੇਂ ਜ਼ੰਜੀਰ ਦੇ ਸਰੀਰ 'ਚ ਇਨਫੈਕਸ਼ਨ ਹੋ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।

ਕਪਿਲ ਨੇ ਲਿਆ ਸੀ ਗੋਦ

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਜ਼ੰਜੀਰ ਨੂੰ 'ਕਾਮੇਡੀ ਨਾਈਟਸ ਵਿਦ ਕਪਿਲ' ਦੌਰਾਨ ਸਾਲ 2014 ਜੁਲਾਈ ਨੂੰ ਗੋਦ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕਪਿਲ ਆਪਣੇ ਦੋਸਤ ਗਣੇਸ਼ ਦੇ ਘਰ ਗਏ ਸਨ, ਜਿਥੇ ਉਹ ਪਹਿਲੀ ਵਾਰ ਜ਼ੰਜੀਰ ਨਾਲ ਮਿਲੇ। ਕਪਿਲ Kapil Sharma ਦੇ ਦੋਸਤ ਦੀ ਪਤਨੀ ਜਾਨਵਰਾਂ ਦੀ ਦੇਖਰੇਖ ਕਰਦੀ ਹੈ ਤੇ ਉਹ ਐਨਜੀਓ ਵੀ ਚਲਾਉਂਦੀ ਹੈ।

ਕਪਿਲ ਦੇ ਮਾੜੇ ਸਮੇਂ ਦਾ ਸੀ ਸਾਥੀ

ਦੱਸਿਆ ਜਾ ਰਿਹਾ ਹੈ ਕਿ ਕਪਿਲ ਜਦੋਂ ਡਿਪ੍ਰੈਸ਼ਨ ਤੋਂ ਗੁਜ਼ਰ ਰਿਹਾ ਸੀ ਤਾਂ ਜ਼ੰਜੀਰ ਤੇ ਸ਼ਰਾਬ ਹੀ ਉਸ ਦੇ ਸਾਥੀ ਬਣੇ ਸਨ। ਕਪਿਲ ਨੇ 'ਫਿਰੰਗੀ' ਦੇ ਲਾਂਚ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬੁਰੇ ਸਮੇਂ 'ਚ ਮੈਂ ਖੁਦ ਨੂੰ ਦਫਤਰ 'ਚ ਹੀ ਬੰਦ ਕਰ ਲਿਆ ਸੀ। ਉਸ ਸਮੇਂ ਸ਼ਰਾਬ ਦੀ ਬੋਤਲ ਤੇ ਜ਼ੰਜੀਰ ਉਸ ਦੇ ਸਾਥੀ ਸਨ।

Related Post