ਕਪਿਲ ਸ਼ਰਮਾ ਨੇ ਜਾਰੀ ਕੀਤਾ ਆਪਣੀ ਆਉਣ ਵਾਲੀ ਫਿਲਮ ਫ਼ਿਰੰਗੀ ਦਾ ਟੀਜ਼ਰ

By  Parkash Deep Singh October 13th 2017 07:33 AM

ਕਾਮੇਡੀਅਨ ਤੋਂ ਅਦਾਕਾਰ ਬਣੇ Kapil Sharma ਆਪਣੀ ਆਉਣ ਵਾਲੀ ਹਿੰਦੀ ਫਿਲਮ 'Firangi' ਲਈ ਅੱਜ-ਕੱਲ ਸੁਰਖ਼ੀਆਂ ਵਿਚ ਹਨ | 2015 ਦੀ ਕਾਮੇਡੀ / ਡਰਾਮਾ 'ਕਿਸ ਕਿਸ ਕੋ ਪਿਆਰ ਕਰੂ' ਦੇ ਨਾਲ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਫਿਰੰਗੀ ਕਪਿਲ ਸ਼ਰਮਾ ਦੀ ਦੂਜੀ ਹਿੰਦੀ ਫਿਲਮ ਹੋਵੇਗੀ |

ਦਰਸ਼ਕਾਂ ਦੀ ਫਿਲਮ ਨੂੰ ਲੈਕੇ ਉਤਸੁਕਤਾ ਨੂੰ ਦੇਖਦਿਆਂ ਕਪਿਲ ਸ਼ਰਮਾ ਹੈ ਹਾਲ ਹੀ ਵਿਚ ਸੋਸ਼ਲ ਮੀਡਿਆ ਸਾਈਟ ਟਵਿੱਟਰ 'ਤੇ ਫਿਲਮ ਦਾ ਇੱਕ ਦੱਸ ਸੈਕਿੰਡ ਦਾ ਟੀਜ਼ਰ ਰਿਲੀਜ਼ ਕੀਤਾ | ਜਿਵੇਂ ਕਿ ਸਾਰੀਆਂ ਨੂੰ ਉਮੀਦ ਸੀ , ਫ਼ਿਰੰਗੀ ਦਾ ਟੀਜ਼ਰ ਬਹੁਤ ਹੀ ਹਾਸੇ ਵਾਲਾ ਹੈ ਜਿਸ ਵਿਚ ਕਪਿਲ ਸ਼ਰਮਾ ਇੱਕ ਬ੍ਰਿਟਿਸ਼ ਨਾਗਰਿਕ ਨੂੰ ਲੱਤ ਮਾਰਦੇ ਦਿਖਾਈ ਦੇ ਰਹੇ ਹਨ |

KICK-starting this journey with #FirangiKaMotionPoster! ?

Watch now - https://t.co/QE2rNAo2YV@dhingra_rajiv @ishidutta @Monica_Gill1 pic.twitter.com/Dbpv7zbNR5

— KAPIL (@KapilSharmaK9) October 12, 2017

ਬਤੋਰ ਨਿਰਮਾਤਾ ਫ਼ਿਰੰਗੀ ਕਪਿਲ ਸ਼ਰਮਾ ਦੀ ਪਹਿਲੀ ਫਿਲਮ ਹੋਵੇਗੀ | ਫਿਲਮ ਵਿਚ ਕਪਿਲ ਦੇ ਨਾਲ ਇਸ਼ਿਤਾ ਦੱਤਾ 'ਤੇ ਮੋਨਿਕਾ ਗਿੱਲ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੀਆਂ | ਫ਼ਿਰੰਗੀ ਦੀ ਕਹਾਣੀ ਇੱਕ ਛੋਟੇ ਜਿਹੇ ਕਸਬੇ ਦੇ ਰਹਿਣ ਵਾਲੇ ਮੁੰਡੇ ਜੋ ਕਿ ਇੱਕ NRI ਕੁੜੀ ਨਾਲ ਪਿਆਰ ਕਰਦਾ ਹੈ ਦੇ ਆਲੇ ਦੁਆਲੇ ਘੁੰਮਦੀ ਹੈ |

Related Post