ਆਹ ਕੀ ਕਹਿ ਗਏ ਬੋਹੇਮੀਆ ਕਪਿਲ ਸ਼ਰਮਾ ਬਾਰੇ ...!

By  Rupinder Kaler December 31st 2018 01:32 PM

ਕਪਿਲ ਸ਼ਰਮਾ ਨੇ ਆਪਣੇ ਨਵੇਂ ਸ਼ੋਅ ਦੇ ਜ਼ਰੀਏ ਛੋਟੇ ਪਰਦੇ ਤੇ ਵਾਪਸੀ ਕਰ ਲਈ ਹੈ । ਕਪਿਲ ਸ਼ਰਮਾ ਦੇ ਪ੍ਰਸ਼ੰਸਕ ਉਹਨਾਂ ਦੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਇਸ ਸ਼ੋਅ ਨੂੰ ਹਰ ਕੋਈ ਦੇਖਦਾ ਹੈ ਤੇ ਹਰ ਕੋਈ ਕਪਿਲ ਦਾ ਪ੍ਰਸ਼ੰਸਕ ਹੈ । ਪਰ ਦੁਨੀਆ ਤੇ ਇੱਕ ਸ਼ਖਸ ਅਜਿਹਾ ਵੀ ਹੈ ਜਿਹੜਾ ਕਪਿਲ ਦਾ ਸ਼ੋਅ ਕਦੇ ਨਹੀਂ ਦੇਖਦਾ ਜੀ ਹਾਂ ਇਹ ਸ਼ਖਸ ਹੈ ਪੰਜਾਬੀ ਰੈਪਰ ਬੋਹੇਮੀਆ ।

ਹੋਰ ਵੇਖੋ :ਰੈਪਰ ਬੋਹੇਮੀਆ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਟੇਕਿਆ ਮੱਥਾ, ਦੇਖੋ ਤਸਵੀਰਾਂ

kapil sharma kapil sharma

ਬੋਹੇਮੀਆ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਸ ਦਾ ਖੁਲਾਸਾ ਕੀਤਾ ਹੈ ਕਿ ਉਹ ਕਪਿਲ ਸ਼ਰਮਾ ਦਾ ਸ਼ੋਅ ਕਦੇ ਨਹੀਂ ਦੇਖਦੇ । ਬੋਹੇਮੀਆ ਨੇ ਆਪਣੇ ਟਵਿੱਟਰ ਅਕਾਉਂਟ ਤੇ ਲਿਖਿਆ ਹੈ, 'ਕਪਿਲ ਸ਼ਰਮਾ ਧੰਨਵਾਦ ਮੈਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਤੇ ਬੁਲਾਉਣ ਲਈ ਪਰ ਮੈਨੂੰ ਮਾਫ ਕਰਨਾ ਕਿ ਮੈਂ ਤੁਹਾਡਾ ਸ਼ੋਅ ਕਦੇ ਨਹੀਂ ਦੇਖਿਆ ਪਰ ਹੁਣ ਮੈਂ ਇਸ ਨੂੰ ਜ਼ਰੂਰ ਦੇਖਿਆ ਕਰਾਗਾ ।

ਹੋਰ ਵੇਖੋ :ਜੈਸਮੀਨ ਸੈਂਡਲਾਸ ਟੁੱਟੇ ਹੋਏ ਦਿਲ ਨੂੰ ਦੇ ਰਹੀ ਹੈ ਇਸ ਤਰ੍ਹਾਂ ਦਿਲਾਸਾ, ਦੇਖੋ ਵੀਡਿਓ

bohemia bohemia

' ਦਰਅਸਲ ਬੋਹੇਮੀਆ ਆਪਣੇ ਕੰਮ ਵਿੱਚ ਏਨੇਂ ਮਸ਼ਰੂਫ ਰਹਿੰਦੇ ਹਨ ਕਿ ਉਹ ਟੀਵੀ ਦੇਖ ਹੀ ਨਹੀਂ ਪਾਉਂਦੇ ਪਰ ਹੁਣ ਲਗਦਾ ਹੈ ਕਿ ਉਹ ਕਪਿਲ ਦਾ ਸ਼ੋਅ ਜ਼ਰੂਰ ਦੇਖਣਗੇ ।ਬੋਹੇਮੀਆ ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਦਾ ਹਿੱਸਾ ਬਣੇ ਸਨ ।ਜਿਸ ਦੇ ਬਾਰੇ ਉਹਨਾਂ ਨੇ ਆਪਣੇ ਟਵਿੱਟਰ ਤੇ ਲਿਖਿਆ ਸੀ ।

Related Post