ਮਾਂ ਦੇ ਪਿਆਰ ਦੇ ਮੋਹ ਨਾਲ ਕਾਮੇਡੀ ਕਿੰਗ ਵੀ ਹੋਇਆ ਭਾਵੁਕ, ਦੇਖੋ ਵੀਡੀਓ

By  Aaseen Khan May 6th 2019 01:25 PM -- Updated: May 6th 2019 03:44 PM

ਮਾਂ ਦੇ ਪਿਆਰ ਦੇ ਮੋਹ ਨਾਲ ਕਾਮੇਡੀ ਕਿੰਗ ਵੀ ਹੋਇਆ ਭਾਵੁਕ, ਦੇਖੋ ਵੀਡੀਓ : ਕਪਿਲ ਸ਼ਰਮਾ ਜਿੰਨ੍ਹਾਂ ਨੂੰ ਦੇਸ਼ ਦਾ ਕਾਮੇਡੀ ਕਿੰਗ ਵੀ ਕਿਹਾ ਜਾਂਦਾ ਹੈ। ਕਪਿਲ ਸ਼ਰਮਾ ਦਾ ਆਪਣੀ ਮਾਂ ਨਾਲ ਬਹੁਤ ਗੂੜ੍ਹਾ ਪਿਆਰ ਹੈ। ਉਹਨਾਂ ਦੇ ਸ਼ੋਅ ਦੇ ਸੈੱਟ 'ਤੇ ਵੀ ਕਪਿਲ ਸ਼ਰਮਾ ਦੀ ਮਾਂ ਨੂੰ ਦੇਖਿਆ ਜਾਂਦਾ ਰਹਿੰਦਾ ਹੈ। ਆਪਣੀ ਮਾਂ ਨਾਲ ਇਸ ਲਗਾਅ ਨੂੰ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਅਗਲੇ ਐਪੀਸੋਡ 'ਚ ਦਰਸਾਉਣ ਵਾਲੇ ਹਨ। ਜੀ ਹਾਂ 12 ਮਈ ਨੂੰ ਮਦਰਜ਼ ਡੇਅ ਸਪੈਸ਼ਲ ਪ੍ਰੋਗਰਾਮ ਨੂੰ ਕਪਿਲ ਸ਼ਰਮਾ ਮਾਵਾਂ ਦੇ ਨਾਮ ਕਰਨ ਵਾਲੇ ਹਨ ਜਿਸ ਦੀ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ।

 

View this post on Instagram

 

Next weekend. The one n only #superstar my mother ? #mothersday special ? #love #blessings #mother @sonytvofficial

A post shared by Kapil Sharma (@kapilsharma) on May 3, 2019 at 9:21pm PDT

ਕਪਿਲ ਸ਼ਰਮਾ ਨੂੰ ਦੇਖ ਕੇ ਹਾਸੀ ਆਉਣਾ ਤਾਂ ਹੁਣ ਆਮ ਜਹੀ ਗੱਲ ਹੈ ਪਰ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਪਿਲ ਖ਼ੁਦ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਹਮੇਸ਼ਾ ਮਸਤੀ ਮਜ਼ਾਕ ਕਰਨ ਵਾਲੇ ਕਪਿਲ ਸ਼ਰਮਾ ਆਪਣੀ ਮਾਂ ਦੇ ਉਹਨਾਂ ਦੇ ਨਾਲ ਪਿਆਰ ਬਾਰੇ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਹਨ। ਕਪਿਲ ਵੱਲੋਂ ਐਪੀਸੋਡ ਦਾ ਇਹ ਛੋਟਾ ਜਿਹਾ ਪਰੋਮੋ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ।

ਹੋਰ ਵੇਖੋ : ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦੀ ਵਰਦੀ 'ਚ ਦੇਵ ਖਰੌੜ ਦੀ ਸਾਹਮਣੇ ਆਈ ਜ਼ਬਰਦਸਤ ਲੁੱਕ

 

View this post on Instagram

 

Happy birthday Shahrukh bhai. Lots of love n best wishes from mummy also ? @iamsrk

A post shared by Kapil Sharma (@kapilsharma) on Nov 2, 2018 at 12:59am PDT

ਜ਼ਿਕਰ ਯੋਗ ਹੈ ਕਪਿਲ ਸ਼ਰਮਾ ਆਪਣੀ ਮਾਂ ਨੂੰ ਉਹਨਾਂ ਲਈ ਤੇ ਸ਼ੋਅ ਲਈ ਕਿਸਮਤ ਵਾਲਾ ਮੰਨਦੇ ਹਨ। ਜ਼ਿਆਦਾਤਰ ਸ਼ੋਅਜ਼ 'ਚ ਕਪਿਲ ਸ਼ਰਮਾ ਦੇ ਮਾਤਾ ਜੀ ਸੈੱਟ 'ਤੇ ਮੌਜੂਦ ਹੁੰਦੇ ਹਨ। ਹੁਣ ਮਾਵਾਂ ਲਈ ਇਸ ਸਪੈਸ਼ਲ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Related Post